05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਤਨੀ ਵਲੋਂ ਜਾਣਕਾਰ ਨਾਲ ਮਿਲ ਕੇ ਪਤੀ ਨੂੰ ਗਲ ਘੁੱਟ ਕੇ ਮਾਰਿਆ, ਲਾਸ਼ ਨਹਿਰ 'ਚ ਸੁੱਟੀ

Ad Position 21
No active advertisement
ਅਜੀਤ ਡੈਸਕ 23-04-2026
ਟੋਹਾਣਾ, 22 ਅਪ੍ਰੈਲ (ਮਨਜੀਤ ਸਿੰਘ) - ਇੱਕ ਸਨਸਨੀਖ਼ੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਆਪਣੇ ਜਾਣਕਾਰ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ | ਡੀ.ਐੱਸ.ਪੀ. ਟੋਹਾਣਾ ਜੈ ਭਗਵਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਦੇ ਭਰਾ ਰਘੂਨਾਥ ਦੇ ਬਿਆਨਾਂ 'ਤੇ ਪੁਲਿਸ ਥਾਣਾ ਜਾਖ਼ਲ ਵਿੱਚ ਅੰਡਰ ਸੈਕਸ਼ਨ 127 ਦਾ ਮਾਮਲਾ ਦਰਜ ਕੀਤਾ ਗਿਆ ਸੀ | ਜਾਂਚ ਦੌਰਾਨ ਪੁਲਿਸ ਨੇ ਗੁਪਤ ਤਰੀਕੇ ਨਾਲ ਕੇਸ ਦੀ ਤਫ਼ਤੀਸ਼ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਮਿ੍ਤਕ ਦੀ ਪਤਨੀ ਨੇ ਆਪਣੇ ਜਾਣਕਾਰ ਨਾਲ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਸੀ | ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਮਿ੍ਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਨਸ਼ੇ ਵਿੱਚ ਆਪਣੀ ਪਤਨੀ ਨਾਲ ਅਕਸਰ ਕੁੱਟਮਾਰ ਕਰਦਾ ਸੀ | ਇਨ੍ਹਾਂ ਹਿੰਸਕ ਘਟਨਾਵਾਂ ਦੀ ਵੀਡੀਓ ਵੀ ਬਣਾਈ ਜਾਂਦੀ ਸੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾਂਦੀ ਸੀ, ਜਿਸ ਕਾਰਨ ਅÏਰਤ ਬਹੁਤ ਪਰੇਸ਼ਾਨ ਸੀ | ਪੁਲਿਸ ਅਨੁਸਾਰ ਘਟਨਾ ਵਾਲੀ ਰਾਤ ਮਿ੍ਤਕ ਨੇ ਸ਼ਰਾਬ ਪੀਤੀ ਹੋਈ ਸੀ | ਇਸ ਦੌਰਾਨ ਪਤਨੀ ਨੇ ਉਸ ਨੂੰ ਨਸ਼ੇ ਦੀਆਂ ਗੋਲੀਆਂ ਦੇ ਦਿੱਤੀਆਂ | ਜਦੋਂ ਉਹ ਗਹਿਰੀ ਨੀਂਦ ਸੌਂ ਗਿਆ ਤਾਂ ਪਤਨੀ ਅਤੇ ਉਸ ਦੇ ਜਾਣਕਾਰ ਨੇ ਮਿਲ ਕੇ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ | ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ | ਜਿੱਥੇ ਸ਼ਨਾਖ਼ਤ ਅਨੁਸਾਰ ਭਾਖੜਾ ਨਹਿਰ ਵਿੱਚ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ | ਮਿ੍ਤਕ ਪਹਿਲਾਂ ਸਾਧਨਵਾਸ ਪਿੰਡ ਰਹਿੰਦਾ ਸੀ ਅਤੇ ਬਾਅਦ ਵਿੱਚ ਜਾਖ਼ਲ ਵਿੱਚ ਰਹਿ ਰਿਹਾ ਸੀ | ਉਸ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ | ਮਿ੍ਤਕ ਦੇ ਪਰਿਵਾਰ ਵਿੱਚ ਉਸ ਦੀ ਮਾਤਾ ਅਤੇ ਤਿੰਨ ਬੱਚੇ ਸ਼ਾਮਲ ਹਨ | ਪੁਲਿਸ ਨੇ ਕਾਰਵਾਈ ਕਰਦਿਆਂ ਮਿ੍ਤਕ ਦੀ ਪਤਨੀ ਅਤੇ ਉਸ ਦੇ ਜਾਣਕਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਡੀ.ਐੱਸ.ਪੀ. ਟੋਹਾਣਾ ਜੈ ਭਗਵਾਨ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਹੋਰ ਪੁੱਛਗਿੱਛ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਬਣੋ ਜਾਗਰੂਕ- ਨਵਜੋਤ ਸਿੰਘ ਢਿੱਲੋਂ ਅਗਲੀ ਖ਼ਬਰ ਭਾਜਪਾ ਮਹਿਲਾ ਮੋਰਚਾ ਨੇ ਕੀਤਾ ਰੋਸ ਪ੍ਰਦਰਸ਼ਨ- ਕਾਂਗਰਸ ਪਾਰਟੀ ਦਾ ਫੂਕਿਆ ਪੁਤਲਾ
Ad Position 24