05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮੇਅਰ ਸਮੁਨ ਬਾਹਮਣੀ ਨੇ ਵੱਖ-ਵੱਖ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ-ਪੱਥਰ ਵਾ. ਨੰ. 12 ਦੇ ਰਾਏਪੁਰ, ਕਾਮੀ ਮਾਜਰਾ ਅਤੇ ਮਸਜਿਦ ਕਾਲੋਨੀ 'ਚ ਬਣਾਈਆਂ ਜਾਣਗੀਆਂ ਗਲੀਆਂ-ਨਾਲੀਆਂ

Ad Position 21
No active advertisement
ਅਜੀਤ ਡੈਸਕ 23-04-2026
ਯਮੁਨਾਨਗਰ, 22 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ ਮੇਅਰ ਸੁਮਨ ਬਾਹਮਣੀ ਵਲੋਂ ਅੱਜ ਵਾ. ਨੰ. 12 'ਚ ਲਗਭਗ 1 ਕਰੋੜ 12 ਲੱਖ 50 ਹਜ਼ਾਰ ਰੁ. ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸੱਭ ਤੋਂ ਪਹਿਲਾਂ ਮੇਅਰ ਸਮੁਨ ਬਾਹਮਣੀ ਨੇ ਕੌਂਸਲਰ ਤਿਲਕ ਰਾਜ ਨਾਲ ਮਿਲ ਕੇ ਨਾਰੀਅਲ ਤੋੜ ਕੇ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਈ | ਇਸ ਪ੍ਰਾਜੈਕਟ ਤਹਿਤ ਰਾਏਪੁਰ, ਕਾਮੀ ਮਾਜਰਾ ਅਤੇ ਮਸਜਿਦ ਕਾਲੋਨੀ 'ਚ ਵੱਖ-ਵੱਖ ਗਲੀਆਂ ਅਤੇ ਨਾਲੀਆਂ ਬਣਾਈਆਂ ਜਾਣਗੀਆਂ ਅਤੇ ਇਨ੍ਹਾਂ ਕੰਮਾਂ ਦੇ ਪੂਰਾ ਹੋਣ ਨਾਲ ਨਾ ਸਿਰਫ਼ ਗਲੀਆਂ ਦੀ ਹਾਲਤ ਸੁਧਰੇਗੀ, ਸਗੋਂ ਪਾਣੀ ਭਰਨ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਹਰ ਵਾਰਡ 'ਚ ਬਰਾਬਰ ਵਿਕਾਸ ਕਾਰਜ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਵਾ. ਨੰ. 12 'ਚ ਸ਼ੁਰੂ ਕੀਤੇ ਗਏ ਇਹ ਪ੍ਰਾਜੈਕਟ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਹੂਲਤਾਂ ਨਾਲ ਲੈਸ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ | ਇਸੇ ਦੌਰਾਨ ਮੇਅਰ ਬਾਹਮਣੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਮਾਣ ਕਾਰਜ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰੇ ਕੀਤੇ ਜਾਣ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ | ਇਸੇ ਦੌਰਾਨ ਵਾਰਡ ਕੌਂਸਲਰ ਤਿਲਕ ਰਾਜ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਵਾਰਡ ਦੀ ਨੁਹਾਰ ਬਦਲ ਦੇਣਗੇ ਅਤੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਆਦੇਸ਼ ਰਾਣਾ, ਰਾਸ਼ਿਦ ਅਲੀ, ਰਵੀ, ਇੰਤੇਜ਼ਾਰ, ਅੰਕਿਤ, ਸ਼ਿਵਚਰਨ, ਅਮੀਰ ਖਾਨ ਤੇ ਸ਼ਾਹਦਾਬ ਖਾਨ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਚੋਰੀ ਕਰਨ ਵਾਲੇ 2 ਚੋਰ ਪੁਲਿਸ ਨੇ ਕੀਤੇ ਗਿ੍ਫ਼ਤਾਰ, 33 ਫੋਨ ਬਰਾਮਦ ਅਗਲੀ ਖ਼ਬਰ ਅੱਗ 'ਤੇ ਕਾਬੂ ਪਾਉਣ ਲਈ ਵਾਹੀ ਗਈ ਕਣਕ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਸਰਕਾਰ-ਸੰਧੂ, ਗਿੱਲ, ਬੰਡਾਲਾ
Ad Position 24