05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮੋਬਾਈਲ ਚੋਰੀ ਕਰਨ ਵਾਲੇ 2 ਚੋਰ ਪੁਲਿਸ ਨੇ ਕੀਤੇ ਗਿ੍ਫ਼ਤਾਰ, 33 ਫੋਨ ਬਰਾਮਦ

Ad Position 21
No active advertisement
ਅਜੀਤ ਡੈਸਕ 23-04-2026
ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੈਸਟ ਜ਼ਿਲ੍ਹੇ ਦੀ ਪੁਲਿਸ ਨੇ ਮੋਬਾਈਲਾਂ ਦੀ ਚੋਰੀ ਕਰਨ ਪ੍ਰਤੀ 2 ਚੋਰਾਂ ਨੂੰ ਕਾਬੂ ਕੀਤਾ ਹੈ | ਇਨ੍ਹਾਂ ਕੋਲੋਂ ਪੁਲਿਸ ਨੇ 33 ਮੋਬਾਈਲ ਅਤੇ ਟੈਬਲੇਟ ਫੜੇ ਹਨ, ਜੋ ਕਿ ਇਨ੍ਹਾਂ ਨੇ ਕਈ ਥਾਵਾਂ ਤੋਂ ਚੋਰੀ ਕੀਤੇ ਸਨ | ਫੜੇ ਗਏ ਚੋਰਾਂ ਦੇ ਨਾਂਅ ਕਰਨ (30) ਰਘਬੀਰ ਨਗਰ ਦਿੱਲੀ ਅਤੇ ਵਿਕਰਮ (30) ਰਘਬੀਰ ਨਗਰ ਦਾ ਹੀ ਰਹਿਣ ਵਾਲਾ ਹੈ | ਇਹ ਦੋਵੇਂ ਮਿਲ ਕੇ ਚੋਰੀ ਕਰਦੇ ਸਨ | ਇਨ੍ਹਾਂ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ ਕਈ ਮੋਬਾਈਲ ਚੋਰੀ ਦੇ ਮਾਮਲੇ ਸੁਲਝੇ ਹਨ | ਪੁਲਿਸ ਨੂੰ ਪਿਛਲੇ ਦਿਨਾਂ ਤੋਂ ਮੋਬਾਈਲ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਪੁਲਿਸ ਹੋਰ ਵੀ ਸਰਗਰਮ ਹੋਈ | ਇਸ ਮਾਮਲੇ ਪ੍ਰਤੀ ਵਿਸ਼ੇਸ਼ ਪੁਲਿਸ ਸਟਾਫ ਦੀ ਇਕ ਟੀਮ ਬਣਾਈ ਗਈ, ਜਿਸ ਦੀ ਅਗਵਾਈ ਇੰਸਪੈਕਟਰ ਰਾਜੇਸ਼ ਮੌਰਿਆ ਨੇ ਕੀਤੀ | ਇਸ ਮਾਮਲੇ ਪ੍ਰਤੀ ਪੁਲਿਸ ਨੰੂ ਇਕ ਗੁਪਤ ਸੂਚਨਾ ਮਿਲੀ ਕਿ ਰਾਜੌਰੀ ਗਾਰਡਨ, ਰਿੰਗ ਰੋਡ, ਐਸ.ਡੀ.ਐਮ. ਦੇ ਦਫ਼ਤਰ ਕੋਲ 2 ਮੋਬਾਈਲ ਝਪਟਣ ਵਾਲੇ ਚੋਰ ਚੋਰੀ ਕੀਤੇ ਹੋਏ ਫੋਨ ਵੇਚਣ ਆ ਰਹੇ ਹਨ | ਪੁਲਿਸ ਨੇ ਸੂਚਨਾ ਮਿਲਦੇ ਹੀ ਦੱਸੀ ਗਈ ਥਾਂ 'ਤੇ ਪੂਰੀ ਤਰ੍ਹਾਂ ਨਾਲ ਨਿਗ੍ਹਾ ਰੱਖੀ, ਕੁਝ ਸਮੇਂ ਬਾਅਦ ਇਹ ਦੋ ਚੋਰ ਉੱਥੇ ਆ ਗਏ | ਪੁਲਿਸ ਨੇ ਉਸੇ ਹੀ ਸਮੇਂ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰ ਲਿਆ | ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਹੁਣ ਔਰਤਾਂ ਘਰ ਬੈਠੇ ਹੀ 'ਸਹੇਲੀ ਪਿੰਕ ਕਾਰਡ' ਲਈ ਕਰਵਾ ਸਕਣਗੀਆਂ ਰਜਿਸਟ੍ਰੇਸ਼ਨ <br/> ਅਗਲੀ ਖ਼ਬਰ ਮੇਅਰ ਸਮੁਨ ਬਾਹਮਣੀ ਨੇ ਵੱਖ-ਵੱਖ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ-ਪੱਥਰ ਵਾ. ਨੰ. 12 ਦੇ ਰਾਏਪੁਰ, ਕਾਮੀ ਮਾਜਰਾ ਅਤੇ...
Ad Position 24