05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹੁਣ ਔਰਤਾਂ ਘਰ ਬੈਠੇ ਹੀ 'ਸਹੇਲੀ ਪਿੰਕ ਕਾਰਡ' ਲਈ ਕਰਵਾ ਸਕਣਗੀਆਂ ਰਜਿਸਟ੍ਰੇਸ਼ਨ <br/>

Ad Position 21
No active advertisement
ਅਜੀਤ ਡੈਸਕ 23-04-2026
ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ.ਟੀ.ਸੀ.) ਦੀਆਂ ਬੱਸਾਂ ਵਿਚ ਮੁਫ਼ਤ ਸਫਰ ਕਰਨ ਲਈ 'ਸਹੇਲੀ ਪਿੰਕ ਕਾਰਡ' ਅਨੇਕਾਂ ਸੈਂਟਰਾਂ ਦੇ ਧੜਾਧੜ ਬਣਾਏ ਜਾ ਰਹੇ ਹਨ, ਜਿਸ ਕਰਕੇ ਇਨ੍ਹਾਂ ਕੇਂਦਰਾਂ 'ਤੇ ਭੀੜ ਲੱਗੀ ਹੋਈ ਹੈ | ਸੈਂਟਰ ਖੁੱਲ੍ਹਣ ਤੋਂ ਪਹਿਲਾਂ ਹੀ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ | 11 ਅਪ੍ਰੈਲ ਤੱਕ 4 ਲੱਖ ਤੋਂ ਜ਼ਿਆਦਾ ਸਹੇਲੀ ਪਿੰਕ ਕਾਰਡ ਬਣ ਚੁੱਕੇ ਹਨ | ਸੈਂਟਰਾਂ ਵਿਚ ਪ੍ਰਤੀ ਦਿਨ 12 ਹਜ਼ਾਰ ਤੋਂ ਜ਼ਿਆਦਾ ਕਾਰਡ ਬਣ ਰਹੇ | ਸੈਂਟਰਾਂ 'ਤੇ ਔਰਤਾਂ ਦੀ ਜ਼ਿਆਦਾ ਭੀੜ ਨੂੰ ਵੇਖਦੇ ਹੋਏ ਅਤੇ ਨਾਲ ਹੀ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕਊ-ਆਰ ਕੋਡ ਆਧਾਰਿਤ ਡਿਜੀਟਲ ਆਨਬੋਰਡਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਇਸ ਦੇ ਨਾਲ ਔਰਤਾਂ ਆਪਣੇ ਮੋਬਾਈਲ ਤੋਂ ਕਊ ਆਰ ਕੋਡ ਸਕੈਨ ਕਰਕੇ ਘਰ ਬੈਠੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕਰ ਸਕਦੀਆਂ ਹਨ ਅਤੇ ਫਿਰ ਰਜਿਸਟ੍ਰੇਸ਼ਨ ਪੂਰਾ ਹੋਣ ਦੇ ਬਾਅਦ ਕਨਫਰਮੇਸ਼ਨ ਕਊ ਆਰ ਜਨਰੇਟ ਹੁੰਦਾ ਹੈ, ਜਿਸ ਨੂੰ ਨਜ਼ਦੀਕੀ ਪਿੰਕ ਕਾਰਡ ਜਾਰੀ ਕਰ ਰਹੇ ਕੇਂਦਰ 'ਤੇ ਵਿਖਾ ਕੇ ਆਸਾਨੀ ਨਾਲ ਕਾਰਡ ਬਣਵਾਇਆ ਜਾ ਸਕਦਾ ਹੈ | ਇਸ ਸਮੇਂ ਔਰਤਾਂ ਪਿੰਕ ਵਾਲਾ ਟਿਕਟ ਲੈ ਕੇ ਮੁਫ਼ਤ ਸਫਰ ਕਰ ਰਹੀਆਂ ਹਨ ਪ੍ਰੰਤੂ ਸਰਕਾਰ ਨੇ ਸਹੇਲੀ ਪਿੰਕ ਕਾਰਡ ਬਣਾਉਣਾ ਜ਼ਰੂਰੀ ਕਰ ਦਿੱਤਾ ਹੈ ਅਤੇ ਇਸ ਕਾਰਡ ਦੇ ਬਣਾਉਣ ਦਾ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ ਜਿਸ ਕਰਕੇ ਸਾਰੇ ਸੈਂਟਰਾਂ 'ਤੇ ਭੀੜ ਜਮ੍ਹਾਂ ਹੋ ਰਹੀ ਹੈ | ਜੋ ਔਰਤਾਂ ਅਨਪੜ੍ਹ ਹਨ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹੁਣ ਦਿੱਲੀ ਦੇ ਸਾਰੇ ਸਕੂਲਾਂ 'ਚ ਪਾਣੀ ਪੀਣ ਲਈ ਹਰ ਘੰਟੇ ਵੱਜੇਗੀ 'ਵਾਟਰ ਬੈੱਲ' • ਗਰਮੀ ਤੇ ਲੂਅ ਨੂੰ ਦੇਖਦੇ ਹੋਏ ਦਿ... ਅਗਲੀ ਖ਼ਬਰ ਮੋਬਾਈਲ ਚੋਰੀ ਕਰਨ ਵਾਲੇ 2 ਚੋਰ ਪੁਲਿਸ ਨੇ ਕੀਤੇ ਗਿ੍ਫ਼ਤਾਰ, 33 ਫੋਨ ਬਰਾਮਦ
Ad Position 24