07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਤੇਲੂ ਰਾਮ ਮੈਮੋਰੀਅਲ ਟਰੱਸਟ ਲਾਇਬ੍ਰੇਰੀ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 29-04-2026
ਨਾਰਾਇਣਗੜ੍ਹ, 28 ਅਪ੍ਰੈਲ (ਪੀ. ਸਿੰਘ)-ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਨਾਰਾਇਣਗੜ੍ਹ ਦੀ ਸੈਣੀ ਧਰਮਸ਼ਾਲਾ ਵਿਖੇ ਸਥਿਤ ਤੇਲੂ ਰਾਮ ਮੈਮੋਰੀਅਲ ਟਰੱਸਟ ਲਾਇਬ੍ਰੇਰੀ ਦਾ ਦੌਰਾ ਕਰਕੇ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਉਥੇ ਪੜ੍ਹ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਲਾਇਬ੍ਰੇਰੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਲਾਕੇ ਦੇ ਨੌਜਵਾਨਾਂ ਦੇ ਭਵਿੱਖ ਦੇ ਨਿਰਮਾਣ ਵੱਲ ਇਕ ਸ਼ਲਾਘਾਯੋਗ ਪਹਿਲਕਦਮੀ ਦੱਸਿਆ | ਇਸ ਨਿਰੀਖਣ ਦੌਰਾਨ ਐਸ. ਡੀ. ਐਮ. ਨੇ ਲਾਇਬ੍ਰੇਰੀ ਦੀ ਅਧਿਐਨ ਸਮੱਗਰੀ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੇ ਪ੍ਰਬੰਧਾਂ ਬਾਰੇ ਪੁੱਛਗਿੱਛ ਕਰਦਿਆਂ ਕਿਹਾ ਕਿ ਸਿੱਖਿਆ ਸਮਾਜ ਦੀ ਤਰੱਕੀ ਦੀ ਨੀਂਹ ਹੈ ਤੇ ਅਜਿਹੇ ਯਤਨ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਉਨ੍ਹਾਂ ਨੌਜਵਾਨਾਂ ਲਈ ਇਕ ਮਜ਼ਬੂਤ ਸਹਾਰਾ ਹੈ ਜੋ ਸੀਮਤ ਸਰੋਤਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਦੇ ਹਨ | ਉਨ੍ਹਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਅਜਿਹੀਆਂ ਲਾਇਬ੍ਰੇਰੀਆਂ ਨੌਜਵਾਨਾਂ ਲਈ ਇਕ ਸਕਾਰਾਤਮਕ ਵਾਤਾਵਰਣ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਤਿਆਰੀ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਨਗਰ ਕੌਂਸਲ ਉਪ-ਚੋਣ: ਭਾਜਪਾ-ਸਮਰਥਿਤ ਭੂਰੀ ਦੇਵੀ ਸਰਬਸੰਮਤੀ ਨਾਲ ਕੌਂਸਲਰ ਚੁਣੀ ਗਈ <br/> ਅਗਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਵਲੋਂ ਗਊ ਤਸਕਰੀ ਦੇ ਦੋਸ਼ ਵਿੱਚ ਦੋਸ਼ੀ ਗਿ੍ਫ਼ਤਾਰ <br/>
Ad Position 24