22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਐਸ.ਪੀ. ਨਿਕਿਤਾ ਖੱਟਰ ਨੇ ਨੌਜਵਾਨਾਂ ਨੂੰ ਅਨੁਸ਼ਾਸਨ ਵਾਲੀ ਜੀਵਨ ਸ਼ੈਲੀ ਅਪਣਾਉਣ ਲਈ ਕੀਤਾ ਪ੍ਰੇਰਿਤ

Ad Position 21
No active advertisement
ਅਜੀਤ ਡੈਸਕ 05-05-2026
ਟੋਹਾਣਾ, 4 ਮਈ (ਮਨਜੀਤ ਸਿੰਘ)- ਫਤਿਹਾਬਾਦ ਪੁਲਿਸ ਵਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਜਾਗਰੂਕਤਾ ਮੁਹਿੰਮਾਂ ਦੇ ਹਿੱਸੇ ਵਜੋਂ ਭਾਰਤ ਵਿਕਾਸ ਪ੍ਰੀਸ਼ਦ ਜਾਖ਼ਲ ਸ਼ਾਖਾ ਦੇ ਸਹਿਯੋਗ ਨਾਲ ਸੋਮਵਾਰ ਨੂੰ ਸ਼ਹਿਰ 'ਚ ਇਕ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਅਤੇ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ | ਫਤਿਹਾਬਾਦ ਦੀ ਪੁਲਿਸ ਸੁਪਰਡੈਂਟ, ਨਿਕਿਤਾ ਖੱਟਰ, ਆਈ.ਪੀ.ਐਸ. ਨੇ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡੀ.ਐਸ.ਪੀ. ਟੋਹਾਣਾ ਜੈ ਭਗਵਾਨ, ਪੁਲਿਸ ਥਾਣਾ ਮੁਖੀ ਜਾਖ਼ਲ ਸਬ-ਇੰਸਪੈਕਟਰ ਸੁਰੇਸ਼ ਕੁਮਾਰ, ਸਬ-ਇੰਸਪੈਕਟਰ ਸੁੰਦਰ ਲਾਲ, ਨਸ਼ਾ ਛੁਡਾਊ ਟੀਮ ਅਫ਼ਸਰ, ਸਮਾਜ ਸੇਵਕ ਆਦਿਤਿਆ ਬਾਂਸਲ ਅਤੇ ਕਰਨਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਰਾਠੀ ਸਮੇਤ ਹੋਰ ਪਤਵੰਇਸ ਮੌਕੇ ਮੌਜੂਦ ਸਨ | ਪ੍ਰੋਗਰਾਮ ਦੀ ਸ਼ੁਰੂਆਤ ਬੂਟੇ ਲਗਾਉਣ ਨਾਲ ਹੋਈ, ਜਿਸ ਨੇ ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ | ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜੀਵਨ ਕਦਰਾਂ-ਕੀਮਤਾਂ ਨਾਲ ਜੋੜਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ | ਨੌਜਵਾਨਾਂ ਵਿੱਚ ਨਸ਼ਿਆਂ ਦੀ ਵਧ ਰਹੀ ਲਤ 'ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਇਹ ਸਿਰਫ਼ ਇੱਕ ਨਿੱਜੀ ਸਮੱਸਿਆ ਨਹੀਂ ਹੈ, ਸਗੋਂ ਸਮੁੱਚੇ ਸਮਾਜ ਲਈ ਖ਼ਤਰਾ ਹੈ | ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਦੇ ਦੋਸਤ ਬਣਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਕਿਉਂਕਿ ਸਿਰਫ਼ ਮਜ਼ਬੂਤ ਪਰਿਵਾਰਕ ਸੰਚਾਰ ਹੀ ਬੱਚਿਆਂ ਨੂੰ ਗਲਤ ਰਸਤੇ ਤੋਂ ਦੂਰ ਰੱਖ ਸਕਦਾ ਹੈ | ਐਸ.ਪੀ. ਨੇ ਕਿਹਾ ਕਿ ਨਸ਼ਾ ਇੱਕ ਵਿਅਕਤੀ ਦੀ ਸੋਚ, ਸਿਹਤ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ, ਸਿੱਖਿਆ, ਕਦਰਾਂ-ਕੀਮਤਾਂ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ | ਪ੍ਰੋਗਰਾਮ ਦੌਰਾਨ ਮਹਿਮਾਨਾਂ ਨੂੰ ਬੂਟੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਕਰਨਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਰਸਿੰਗ ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਹਿਰ 'ਚ ਇਕ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ | ਰੈਲੀ ਦੌਰਾਨ 'ਨਸ਼ੇ ਛੱਡੋ, ਜ਼ਿੰਦਗੀ ਨੂੰ ਜੋੜੋ' ਵਰਗੇ ਨਾਅਰਿਆਂ ਰਾਹੀਂ ਜਨਤਾ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਜਾਖ਼ਲ ਨਗਰ ਪਾਲਿਕਾ ਦੇ ਚੇਅਰਮੈਨ ਵਿਕਾਸ ਕਾਮਰਾ, ਤਰਸੇਮ ਸਿੰਗਲਾ, ਕੌਂਸਲਰ ਰਤਨ ਲਾਲ ਚਾਂਦਪੁਰੀਆ, ਕੌਂਸਲਰ ਸਜੀਵ ਸ਼ਰਮਾ, ਸਵਰਨ ਸਿੰਘ ਕਾਲਾ, ਰਿਸ਼ਭ ਜੈਨ, ਆਸ਼ੀਸ਼ ਬਾਂਸਲ ਅਤੇ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਐਸ.ਪੀ. ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
Ad Position 24