08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

54 ਕਿੱਲੋ ਭੁੱਕੀ ਅਤੇ ਡੇਢ ਕਿੱਲੋ ਤੋਂ ਵੱਧ ਅਫੀਮ ਸਮੇਤ ਦੋ ਨੌਜਵਾਨ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-05-2026

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਪੁਲਿਸ ਨੇ ਇਕ ਮਹੱਤਵਪੂਰਨ ਸੂਹ 'ਤੇ ਕਾਰਵਾਈ ਕਰਦਿਆਂ ਡਿੰਗ ਥਾਣਾ ਖੇਤਰ ਦੇ ਥੇੜ੍ਹੀ ਬਾਬਾ ਸਾਵਨ ਸਿੰਘ ਪਿੰਡ ਦੇ ਇਕ ਘਰ ਤੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ | ਇਸ ਮਾਮਲੇ 'ਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਨਵਜੀਤ, ਪੁੱਤਰ ਜਸਵੀਰ ਸਿੰਘ ਅਤੇ ਅਰਸ਼ਦੀਪ ਵਾਸੀ ਥੇੜ੍ਹੀ ਬਾਬਾ ਸਾਵਨ ਸਿੰਘ ਵਜੋਂ ਕੀਤੀ ਗਈ ਹੈ | ਇਸ ਜਾਣਕਾਰੀ ਦਿੰਦੇ ਹੋਏ ਐਸ.ਪੀ. ਦੀਪਕ ਸਹਾਰਨ ਨੇ ਦੱਸਿਆ ਕਿ ਸੀ.ਆਈ.ਏ. ਸਿਰਸਾ ਦੀ ਟੀਮ ਡਿੰਗ ਖੇਤਰ ਵਿੱਚ ਗਸ਼ਤ ਅਤੇ ਜਾਂਚ ਕਰ ਰਹੀ ਸੀ | ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਥੇੜ੍ਹੀ ਬਾਬਾ ਸਾਵਨ ਸਿੰਘ ਪਿੰਡ ਵਿੱਚ ਇੱਕ ਨੌਜਵਾਨ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਿਲ ਹੈ ਅਤੇ ਆਪਣੇ ਘਰ ਤੋਂ ਕੰਮ ਕਰ ਰਿਹਾ ਹੈ | ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਸਥਾਨ 'ਤੇ ਛਾਪਾ ਮਾਰਿਆ | ਛਾਪੇਮਾਰੀ ਦੌਰਾਨ ਪੁਲਿਸ ਨੂੰ ਗਲੀ 'ਚ ਇਕ ਸ਼ੱਕੀ ਵਿਅਕਤੀ ਖੜ੍ਹਾ ਦਿਖਾਈ ਦਿੱਤਾ | ਪੁਲਿਸ ਟੀਮ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਆਪਣੇ ਘਰ ਵੱਲ ਭੱਜਣ ਲੱਗਾ | ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਉਸਨੂੰ ਫੜ ਲਿਆ ਅਤੇ ਘਰ ਦੀ ਤਲਾਸ਼ੀ ਲਈ | ਤਲਾਸ਼ੀ ਦੌਰਾਨ ਇਕ ਦਰਾਜ਼ 'ਚੋਂ ਇਕ ਕਾਲਾ ਪਲਾਸਟਿਕ ਬੈਗ ਬਰਾਮਦ ਹੋਇਆ, ਜਿਸ 'ਚ ਅਫੀਮ ਸੀ | ਜਦੋਂ ਅਫੀਮ ਨੂੰ ਜੋਖਿਆ ਗਿਆ ਤਾਂ ਉਹ ਇਕ ਕਿੱਲੋ 560 ਗਰਾਮ ਬਣੀ | ਇਸੇ ਦੌਰਾਨ ਇੱਕ ਮੰਜੇ ਹੇਠੋਂ ਤਿੰਨ ਚਿੱਟੇ ਪਲਾਸਟਿਕ ਬੈਗ ਮਿਲੇ, ਜਿਨ੍ਹਾਂ 'ਚ ਭੁੱਕੀ ਭਰੀ ਹੋਈ ਸੀ | ਜਦੋਂ ਭੁੱਕੀ ਨੂੰ ਤੋਲਿਆ ਗਿਆ ਤਾਂ ਉਹ 54 ਕਿੱਲੋ 70 ਗ੍ਰਾਮ ਬਣੀ | ਪੁਲਿਸ ਨੇ ਮੁਲਜ਼ਮਾਂ ਵਿਰੁੱਧ ਡਿੰਗ ਥਾਣੇ 'ਚ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਝਾਰਖੰਡ ਤੋਂ ਨਸ਼ੀਲੇ ਪਦਾਰਥ ਇਕ ਇਨੋਵਾ ਕਾਰ 'ਚ ਲਿਆਂਦੇ ਸਨ ਅਤੇ ਸਿਰਸਾ ਅਤੇ ਆਸ ਪਾਸ ਦੇ ਇਲਾਕਿਆਂ 'ਚ ਸਪਲਾਈ ਕਰਨ ਦੀ ਯੋਜਨਾ ਸੀ | ਪੁੱਛਗਿੱਛ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ 'ਚ ਸ਼ਾਮਿਲ ਇੱਕ ਹੋਰ ਮੁਲਜ਼ਮ ਅਰਸ਼ਦੀਪ ਜੋ ਕਿ ਥੇੜ੍ਹੀ ਬਾਬਾ ਸਾਵਨ ਸਿੰਘ ਦਾ ਰਹਿਣ ਵਾਲਾ ਹੈ, ਨੂੰ ਵੀ ਗਿ੍ਫਤਾਰ ਕਰ ਲਿਆ ਗਿਆ | ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਉਸ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਨਿਗਮ ਯੂਨੀਅਨ ਨੇ ਫਾਇਰ ਬਿ੍ਗੇਡ ਕਰਮਚਾਰੀਆਂ ਦਾ ਕੀਤਾ ਸਮਰਥਨ ਅਗਲੀ ਖ਼ਬਰ ਥਾਣਾ ਸਦਰ ਟੋਹਾਣਾ ਨੇ ਸੋਲਰ ਮੋਟਰ ਚੋਰੀ ਦੇ ਮਾਮਲੇ 'ਚ ਦੋ ਮੁਲਜ਼ਮ ਕੀਤੇ ਗਿ੍ਫ਼ਤਾਰ <br/>
Ad Position 24