ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. (ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ) ਨੇ 6ਵੀਂ ਕਲਾਸ 'ਚ ਤੀਸਰੀ ਭਾਸ਼ਾ ਲਾਗੂ ਕਰਨ ਲਈ ਸਕੂਲਾਂ ਨੂੰ 31 ਮਈ, 2026 ਤੱਕ ਦਾ ਸਮਾਂ ਦਿੱਤਾ ਹੈ | ਇਹ ਵਿਵਸਥਾ ਸੈਸ਼ਨ 2026-27 ਤੋਂ ਜ਼ਰੂਰੀ ਹੋਵੇਗੀ | ਇਸ ਵਿਵਸਥਾ ਲਈ ਸੀ.ਬੀ.ਐਸ.ਈ. ਨੇ ਸਕੂਲ ਨਿਰਦੇਸ਼ ਵੀ ਜਾਰੀ ਕਰ ਦਿੱਤਾ ਹੈ | ਸਕੂਲਾਂ ਨੂੰ ਇਹ ਕੰਮ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ | ਸੀ.ਬੀ.ਐਸ.ਈ. ਦਾ ਕਹਿਣਾ ਹੈ ਕਿ ਕੁਝ ਸਕੂਲ ਪਹਿਲਾਂ ਹੀ ਉਪਰੋਕਤ ਕੰਮ ਕਰ ਦਿੱਤਾ ਸੀ ਪ੍ਰੰਤੂ ਅਜੇ ਕੁਝ ਅਜਿਹੇ ਸਕੂਲ ਹਨ ਜਿਨ੍ਹਾਂ ਨੇ ਹੁਣ ਤੱਕ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ | ਸੀ.ਬੀ.ਐਸ.ਈ. ਨੇ ਸਾਫ ਤੌਰ 'ਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਸਕੂਲ ਅਣਗਹਿਲੀ ਕਰਨਗੇ ਤਾਂ ਉਨ੍ਹਾਂ 'ਤੇ ਕਾਰਵਾਈ ਹੋ ਸਕਦੀ ਹੈ | ਸੀ.ਬੀ.ਐਸ.ਈ. ਨੇ ਤੀਸਰੀ ਭਾਸ਼ਾ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹੋਏ ਹਨ | ਇਸ ਮਾਮਲੇ ਪ੍ਰਤੀ ਬੱਚਿਆਂ ਦੇ ਮਾਪਿਆਂ ਨਾਲ ਵੀ ਸਕੂਲ ਗੱਲਬਾਤ ਕਰ ਰਹੇ ਹਨ ਪ੍ਰੰਤੂ ਬੱਚਿਆਂ ਦੇ ਮਾਪੇ ਵੀ ਸਪੱਸ਼ਟ ਨਹੀਂ ਕਰ ਰਹੇ |