08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਕਾਨੂੰਨੀ ਅਧਿਕਾਰਾਂ ਅਤੇ ਸਾਈਬਰ ਕ੍ਰਾਈਮ ਪ੍ਰਤੀ ਸਾਵਧਾਨ ਰਹਿਣ ਲਈ ਜਾਗਰੂਕਤਾ ਪ੍ਰੋਗਰਾਮ <br/>

Ad Position 21
No active advertisement
06-05-2026
ਫ਼ਤਿਹਾਬਾਦ, 5 ਮਈ (ਹਰਬੰਸ ਸਿੰਘ ਮੰਡੇਰ)- ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਕਿ ਮਾਵਾਂ, ਅਧਿਆਪਕਾਵਾਂ ਅਤੇ ਪੁਲਿਸ ਅਧਿਕਾਰੀ ਧੀਆਂ ਦੀਆਂ ਸਭ ਤੋਂ ਚੰਗੀਆਂ ਸਹੇਲੀਆਂ ਹਨ | ਇਸ ਲਈ ਜੇਕਰ ਤੁਸੀਂ ਗ਼ਲਤੀ ਨਾਲ ਕੋਈ ਗ਼ਲਤੀ ਕਰ ਵੀ ਜਾਂਦੇ ਹੋ ਤਾਂ ਇਸ ਨੰੂ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਸਾਂਝਾ ਕਰ ਕੇ ਸੁਧਾਰਿਆ ਜਾ ਸਕਦਾ ਹੈ | ਉਨ੍ਹਾਂ ਨੇ ਧੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀ ਜਾਂ ਆਪਣੇ ਪਰਿਵਾਰ ਦੀ ਸਾਖ ਨੂੰ ਖ਼ਰਾਬ ਕਰਨ ਤੋਂ ਬਚਣ ਸਗੋਂ ਸਿੱਖਿਆ ਖੇਡਾਂ ਅਤੇ ਹੋਰ ਮਹੱਤਵਪੂਰਨ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈ ਕੇ ਆਪਣੀ ਆਪਣੇ ਪਰਿਵਾਰ ਦੀ ਆਪਣੇ ਪਿੰਡ ਦੀ ਅਤੇ ਆਪਣੇ ਸ਼ਹਿਰ ਦੀ ਸਾਖ ਨੂੰ ਵਧਾਉਣ | ਮਹਿਲਾ ਕਮਿਸ਼ਨ ਦੀ ਚੇਅਰਪਰਸਨ ਭਾਟੀਆ ਅੱਜ ਫ਼ਤਿਹਾਬਾਦ ਸ਼ਹਿਰ ਦੇ ਪੀ.ਐਮ. ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿਚ ਪੋਕਸੋ ਐਕਟ ਤਹਿਤ ਲੜਕੀਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਸਾਈਬਰ ਕ੍ਰਾਈਮ ਪ੍ਰਤੀ ਸਾਵਧਾਨ ਰਹਿਣ ਲਈ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ | ਚੇਅਰਪਰਸਨ ਨੇ ਰਸਮੀ ਤੌਰ 'ਤੇ ਦੀਵਾ ਜਗਾ ਕੇ ਜਾਗਰੂਕਤਾ ਪ੍ਰੋਗਰਾਮ ਦਾ ਉਦਘਾਟਨ ਕੀਤਾ | ਚੇਅਰਪਰਸਨ ਨੇ ਸਕੂਲ ਦੇ ਵਿਹੜੇ ਵਿਚ ਲਗਾਈ ਗਈ ਜਾਗਰੂਕਤਾ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਸੈਲਫੀ ਪੁਆਇੰਟ 'ਤੇ ਉਨ੍ਹਾਂ ਨਾਲ ਸਮੂਹ ਫ਼ੋਟੋਆਂ ਖਿੱਚ ਕੇ ਲੜਕੀਆਂ ਨੂੰ ਪ੍ਰੇਰਿਤ ਵੀ ਕੀਤਾ | ਰੇਣੂ ਭਾਟੀਆ ਨੇ ਕਿਹਾ ਕਿ ਹੁਣ ਲੜਕੀਆਂ ਬਦਲ ਰਹੀਆਂ ਹਨ | ਸਾਡੀਆਂ ਲੜਕੀਆਂ ਸਸ਼ਕਤ ਹੋ ਰਹੀਆਂ ਹਨ | ਅਜਿਹੀ ਸਥਿਤੀ ਵਿਚ ਕਮਿਸ਼ਨ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰ ਕੇ ਉਨ੍ਹਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਜੋ ਲੜਕੀਆਂ ਜਾਂ ਅÏਰਤਾਂ ਕਿਸੇ ਵੀ ਤਰ੍ਹਾਂ ਅਸੁਰੱਖਿਅਤ ਮਹਿਸੂਸ ਨਾ ਕਰਨ | ਉਨ੍ਹਾਂ ਨੇ ਲੜਕੀਆਂ ਨੂੰ ਉਦਾਹਰਨ ਦੇ ਕੇ ਸਮਾਜ ਵਿਚ ਆਪਣਾ ਦਬਦਬਾ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ | ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਸੋਸ਼ਲ ਮੀਡੀਆ ਦੀ ਵਰਤੋਂ ਦੀ ਅਪੀਲ ਕੀਤੀ | ਉਨ੍ਹਾਂ ਸਕੂਲੀ ਵਿਦਿਆਰਥਣਾਂ ਨੂੰ ਸਕਾਰਾਤਮਿਕ ਰੀਲਾਂ ਬਣਾਉਣ ਦੀ ਅਪੀਲ ਕੀਤੀ, ਜਿਸ ਵਿਚ ਪੰਜ ਰੀਲਾਂ ਸ਼ਾਮਿਲ ਹਨ, ਜੋ ਸਾਡੇ ਮੁੱਲਾਂ, ਸਾਡੀ ਸਿੱਖਿਆ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਬਾਰੇ ਸਕਾਰਾਤਮਿਕ ਸੰਦੇਸ਼ ਦਿੰਦੀਆਂ ਹਨ | ਸਭ ਤੋਂ ਵਧੀਆ ਰੀਲ ਨੂੰ ਕਮਿਸ਼ਨ ਵਲੋਂ 5,100 ਦਾ ਇਨਾਮ ਮਿਲੇਗਾ | ਕੁੜੀਆਂ ਨੂੰ ਸਵੈ-ਰੱਖਿਆ ਦੀ ਵੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ | ਇਸ ਮੌਕੇ ਐਸ. ਡੀ. ਐਮ. ਰਾਜੇਸ਼ ਕੁਮਾਰ, ਡੀ.ਈ.ਓ. ਸੰਗੀਤਾ ਬਿਸ਼ਨੋਈ, ਪੀ.ਓ. ਆਈ. ਸੀ. ਡੀ. ਐਸ. ਕਵਿਤਾ, ਡੀ. ਪੀ. ਆਰ. ਓ. ਦਿਨੇਸ਼ ਕੁਮਾਰ ਅਤੇ ਸੀ. ਡਬਲਯੂ. ਸੀ. ਪ੍ਰਧਾਨ ਚਾਰੂ, ਐਸ.ਐਚ.ਓ. ਸਾਈਬਰ ਰਾਹੁਲ ਦੇਵ ਅਤੇ ਐਸ.ਆਈ. ਸਤੀਸ਼ ਕੁਮਾਰ ਸਮੇਤ ਸਕੂਲ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਨੇ ਸੰਸਦ ਮੈਂਬਰ ਬਰਾਲਾ ਦਾ ਮੂੰਹ ਮਿੱਠਾ ਕਰਵਾਇਆ <br/> ਅਗਲੀ ਖ਼ਬਰ ਪੁਲਿਸ ਨੇ 4.18 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ <br/>
Ad Position 24