08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੁਲਿਸ ਨੇ 4.18 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ <br/>

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੁਰਾੜੀ ਥਾਣੇ ਦੀ ਪੁਲਿਸ ਨੇ 4.18 ਲੱਖ ਰੁਪਏ ਦੀ ਲੁੱਟ-ਮਾਰ ਦਾ ਮਾਮਲਾ ਸੁਲਝਾ ਲਿਆ ਹੈ | ਇਸ ਮਾਮਲੇ ਵਿਚ ਪੁਲਿਸ ਨੇ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਸਮੀਰ (25), ਕ੍ਰਿਸ਼ (22), ਕਪਿਲ (19) ਅਤੇ ਸ਼ਾਹਬਾਜ਼ ਉਰਫ਼ ਅਮਿਤ (21) ਹਨ | ਇਨ੍ਹਾਂ ਕੋੋਲੋਂ ਪੁਲਿਸ ਨੇ ਲੁੱਟੀ ਗਈ ਰਕਮ ਦਾ ਹਿੱਸਾ 26 ਹਜ਼ਾਰ ਰੁਪਏ, ਇਕ ਮੋਬਾਈਲ ਅਤੇ ਇਸ ਲੁੱਟ ਵਿਚ ਵਰਤੀ ਗਈ ਸਕੂਟਰੀ ਬਰਾਮਦ ਕੀਤੀ ਹੈ | ਇਸ ਮਾਮਲੇ ਪ੍ਰਤੀ ਪੁਲਿਸ ਦੀ ਇਕ ਟੀਮ ਬਣਾਈ ਗਈ, ਜਿਸ ਨੇ ਜਾਂਚ ਕਰਦੇ ਹੋਏ ਇਕ ਹਜ਼ਾਰ ਤੋਂ ਵੱਧ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੇਖਦੇ ਹੋਏ 35 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ | ਸੀ.ਸੀ.ਟੀ.ਵੀ. ਰਾਹੀਂ ਪੁਲਿਸ ਨੂੰ ਦੋ ਸਕੂਟਰੀਆਂ 'ਤੇ ਇਹ ਦੋਸ਼ੀ ਜਾਂਦੇ ਵੇਖੇ ਅਤੇ ਇਸ ਤੋਂ ਬਾਅਦ ਇਹ ਇਕ ਹੋਟਲ ਵਿਚ ਗਏ | ਪੁਲਿਸ ਨੇ ਹੋਰ ਵੀ ਸਬੂਤਾਂ ਦੇ ਆਧਾਰ 'ਤੇ ਇਨ੍ਹਾਂ ਦੋਸ਼ੀਆਂ ਨੂੰ ਫੜ ਲਿਆ | ਪੁਲਿਸ ਨੂੰ ਇਸ ਮਾਮਲੇ ਪ੍ਰਤੀ ਪੀ.ਸੀ.ਆਰ. ਕਾਲ ਮਿਲੀ ਸੀ, ਜਿਸ ਵਿਚ ਸੰਦੀਪ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਇਕ ਕੰਪਨੀ ਵਿਚ ਕੈਸ਼ ਇਕੱਠਾ ਕਰਨ ਦੀ ਡਿਊਟੀ ਕਰਦਾ ਹੈ ਅਤੇ ਜਦੋਂ ਉਹ ਪੈਸਿਆਂ ਦਾ ਬੈਗ ਲੈ ਕੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਸਕੂੂਟਰੀ ਸਵਾਰਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸੜਕ 'ਤੇ ਡਿੱਗ ਗਿਆ ਅਤੇ ਸਕੂਟਰੀ ਵਾਲੇ ਪੈਸਿਆਂ ਦਾ ਬੈਗ ਲੈ ਕੇ ਭੱਜ ਗਏ |

Ad Position 22
No active advertisement
ਪਿਛਲੀ ਖ਼ਬਰ ਕਾਨੂੰਨੀ ਅਧਿਕਾਰਾਂ ਅਤੇ ਸਾਈਬਰ ਕ੍ਰਾਈਮ ਪ੍ਰਤੀ ਸਾਵਧਾਨ ਰਹਿਣ ਲਈ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਡਾਕਟਰਾਂ ਨੇ ਨਵਜੰਮੇ ਬੱਚੇ ਦੀ ਓਪਨ ਹਾਰਟ ਸਰਜਰੀ ਕਰਕੇ ਬੱਚੇ ਨੂੰ ਦਿੱਤਾ ਜੀਵਨਦਾਨ <br/>
Ad Position 24