08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਡਾਕਟਰਾਂ ਨੇ ਨਵਜੰਮੇ ਬੱਚੇ ਦੀ ਓਪਨ ਹਾਰਟ ਸਰਜਰੀ ਕਰਕੇ ਬੱਚੇ ਨੂੰ ਦਿੱਤਾ ਜੀਵਨਦਾਨ <br/>

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਫੋਰਟਿਸ ਐਸਕਾਰਟਸ ਹਸਪਤਾਲ ਔਖਲਾਂ ਦੇ ਡਾਕਟਰਾਂ ਨੇ ਇਕ ਕ੍ਰਿਸ਼ਮਾ ਕਰਕੇ ਵਿਖਾਇਆ ਹੈ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ | ਇਕ ਨਵ-ਜੰਮੇ ਬੱਚੇ ਨੂੰ ਸਾਹ ਲੈਣ ਵਿਚ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਉਸ ਨੂੰ ਰੇਸਿਪਰੇਟਰੀ ਸਪੋਰਟ ਵਿਚ ਰੱਖਿਆ ਗਿਆ ਅਤੇ ਆਈ.ਸੀ.ਯੂ. ਵਿਚ ਦਾਖ਼ਲ ਕੀਤਾ ਗਿਆ | ਬਾਅਦ ਵਿਚ ਬੱਚੇ ਦੀ ਓਪਨ ਹਾਰਟ ਸਰਜਰੀ ਕੀਤੀ ਗਈ, ਜੋ ਕਿ 4 ਘੰਟੇ ਚਲੀ | ਡਾ. ਕੇ.ਐਸ. ਅਈਅਰ ਤੇ ਡਾ. ਆਸ਼ੂਤੋਸ਼ ਮਰਵਾਹ ਦੀ ਅਗਵਾਈ ਹੇਠ ਬਣੀ ਟੀਮ ਨੇ ਆਪਣੀ ਹਰ ਸੰਭਵ ਕੋਸ਼ਿਸ਼ ਕੀਤੀ | ਬੱਚੇ ਨੇ ਕਾਫ਼ੀ ਸੰਤੋਸ਼ਜਨਕ ਰਿਕਵਰੀ ਕੀਤੀ | 11 ਦਿਨਾਂ ਬਾਅਦ ਬੱਚੇ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ | ਡਾ. ਕੇ.ਐਸ. ਅਈਅਰ ਦਾ ਕਹਿਣਾ ਸੀ ਕਿ ਕਾਫ਼ੀ ਕਠਿਨ ਮਾਮਲਾ ਸੀ ਅਤੇ ਹਰ ਮਿੰਟ ਬਹੁਤ ਕੀਮਤੀ ਸੀ ਅਤੇ ਜੇਕਰ ਬੱਚੇ ਨੂੰ ਤੁਰੰਤ ਇਲਾਜ ਨਾ ਮਿਲਦਾ ਤਾਂ ਸਥਿਤੀ ਖ਼ਰਾਬ ਹੋ ਸਕਦੀ ਸੀ | ਡਾ. ਪਾਰਵਤੀ ਅਈਅਰ ਦਾ ਕਹਿਣਾ ਹੈ ਕਿ ਜਦੋਂ ਬੱਚਾ ਹਸਪਤਾਲ ਲਿਆਂਦਾ ਗਿਆ ਤਾਂ ਉਹ ਗੰਭੀਰ ਰੂਪ ਵਿਚ ਬਿਮਾਰ ਸੀ ਅਤੇ ਸਰਜਰੀ ਦੇ ਬਾਅਦ ਬੱਚੇ ਦੀ ਹਾਲਤ ਸੁਧਰੀ | ਡਾ. ਆਸ਼ੂਤੋਸ਼ ਮਰਵਾਹ ਦਾ ਕਹਿਣਾ ਸੀ ਕਿ ਇਹ ਜਟਿਲ ਕਿਸਮ ਦਾ ਕੇਸ ਸੀ, ਪ੍ਰੰਤੂ ਟੀਮ ਨੇ ਸੰਭਾਲ ਲਿਆ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 4.18 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ <br/> ਅਗਲੀ ਖ਼ਬਰ ਦਿੱਲੀ ਦੇ ਕੁਝ ਇਲਾਕਿਆਂ 'ਚ ਹੋਈ ਬਾਰਿਸ਼
Ad Position 24