08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਨੈਤਿਕ ਸਿੱਖਿਆ ਸਮਿਤੀ ਨੇ ਲਗਾਇਆ ਕੈਂਪ <br/>

Ad Position 21
No active advertisement
06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਨੈਤਿਕ ਸਿੱਖਿਆ ਸਮਿਤੀ ਪਿਛਲੇ ਦਿਨਾਂ ਤੋਂ ਸਮਾਜ ਸੇਵਾ ਦਾ ਕੰਮ ਲਗਾਤਾਰ ਕਰ ਰਹੀ ਹੈ | ਇਹ ਸਮਿਤੀ ਵਿਸ਼ੇਸ਼ ਕਰਕੇ ਬੱਚਿਆਂ ਵਿਚ ਸੰਸਕਾਰ ਤੇ ਨੈਤਿਕਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨ ਵਿਚ ਲੱਗੀ ਹੋਈ ਹੈ | ਸਮਿਤੀ ਵਲੋਂ ਕੈਲਾਸ਼ ਨਗਰ ਵਿਖੇ ਬੱਚਿਆਂ ਵਿਚ ਨੈਤਿਕਤਾ ਤੇ ਸੰਸਕਾਰ ਲਿਆਉਣ ਪ੍ਰਤੀ ਅਧਿਆਪਕਾਂ ਦਾ ਇਕ ਕੈਂਪ ਲਗਾਇਆ, ਜਿਸ ਦਾ ਸ਼ੁਭ ਆਰੰਭ ਸਮਿਤੀ ਦੇ ਚੇਅਰਮੈਨ ਸੁਰੇਸ਼ ਜੈਨ, ਪ੍ਰਧਾਨ ਧਨਪਾਲ ਜੈਨ ਅਤੇ ਪ੍ਰਵੀਨ ਜੈਨ ਨੇ ਕੀਤਾ | ਇਸ ਮੌਕੇ ਤਰੁਣ ਮਿੱਤਰ ਪ੍ਰੀਸ਼ਦ ਦੇ ਆਗੂ ਅਸ਼ੋਕ ਜੈਨ ਨੇ ਕਿਹਾ ਕਿ ਨੈਤਿਕਤਾ ਤੇ ਸੰਸਕਾਰਾਂ ਪ੍ਰਤੀ ਅਧਿਆਪਕ ਪਹਿਲਾਂ ਹੀ ਜਾਣੂ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ | ਕੈਂਪ ਵਿਚ ਸ਼ਾਮਿਲ ਅਧਿਆਪਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਕਾਰਜ ਲਈ ਪੂਰੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਗੇ | ਇਸ ਮੌਕੇ ਮਨੋਜ ਜੈਨ, ਨਰਿੰਦਰ ਜੈਨ, ਚਮਨ ਲਾਲ ਜੈਨ, ਕਮਲ ਜੈਨ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਵਧ ਰਹੀਆਂ ਨੇ ਅੱਗ ਦੀਆਂ ਘਟਨਾਵਾਂ ਹੁਣ ਤੱਕ ਸਾਲ 2026 'ਚ 45 ਲੋਕਾਂ ਦੀ ਹੋਈ ਮੌਤ <br/> ਅਗਲੀ ਖ਼ਬਰ ਭਾਜਪਾ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਨੇ ਸੰਸਦ ਮੈਂਬਰ ਬਰਾਲਾ ਦਾ ਮੂੰਹ ਮਿੱਠਾ ਕਰਵਾਇਆ <br/>
Ad Position 24