08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਦਿੱਲੀ 'ਚ ਵਧ ਰਹੀਆਂ ਨੇ ਅੱਗ ਦੀਆਂ ਘਟਨਾਵਾਂ ਹੁਣ ਤੱਕ ਸਾਲ 2026 'ਚ 45 ਲੋਕਾਂ ਦੀ ਹੋਈ ਮੌਤ <br/>

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਸ ਸਾਲ ਅੱਗ ਲੱਗਣ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਹੋ ਰਹੀਆਂ ਹਨ | ਇਸ ਸਾਲ ਮਈ ਦੇ ਸ਼ੁਰੂ ਵਿਚ ਅੱਗ ਲੱਗਣ 'ਤੇ 45 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਹਨ | ਦਿੱਲੀ ਅੱਗ ਬੁਝਾਊ ਵਿਭਾਗ ਅਨੁਸਾਰ ਸਾਲ 2024 'ਚ ਅੱਗ ਨਾਲ 112 ਮੌਤਾਂ ਅਤੇ ਸਾਲ 2025 'ਚ 75 ਦੇ ਕਰੀਬ ਮੌਤਾਂ ਹੋੋਈਆਂ ਹਨ | ਸਾਲ 2026 ਵਿਚ ਹੁਣ ਤੱਕ 200 ਤੋਂ ਜ਼ਿਆਦਾ ਲੋਕ ਅੱਗ ਲੱਗਣ 'ਤੇ ਜ਼ਖ਼ਮੀ ਹੋਏ ਹਨ | ਦਿੱਲੀ ਜੋ ਦੇਸ਼ ਦੀ ਰਾਜਧਾਨੀ ਹੈ, ਪ੍ਰੰਤੂ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੋਹਰੀ ਬਣਦੀ ਜਾ ਰਹੀ ਹੈ | ਰੋਜ਼ਾਨਾ ਦਿੱਲੀ ਦੇ ਕਿਸੇ ਨਾ ਕਿਸੇ ਇਲਾਕੇ ਵਿਚ ਅੱਗ ਲੱਗ ਰਹੀ ਹੈ ਅਤੇ ਅੱਗ ਬੁਝਾਊ ਵਿਭਾਗ ਨੂੰ ਲਗਾਤਾਰ ਮੁਸ਼ੱਕਤ ਕਰਨੀ ਪੈ ਰਹੀ ਹੈ | ਰੋਜ਼ਾਨਾ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਦੀਆਂ ਘੰਟੀਆਂ ਵੱਜਦੀਆਂ ਸੁਣਦੀਆਂ ਹਨ | ਥੋੜ੍ਹੇ ਹੀ ਦਿਨਾਂ ਵਿਚ ਜੋ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਵਿਚ ਜ਼ਿਆਦਾ ਕਰਕੇ ਏ.ਸੀ. ਫੱਟਣ ਜਾਂ ਉਸ ਵਿਚ ਸ਼ਾਟ ਸਰਕਟ ਸ਼ਾਮਿਲ ਹਨ | ਅੱਗ ਬੁਝਾਊ ਵਿਭਾਗ ਨੂੰ ਉਦੋਂ ਬੜੀ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੰਗ ਗਲੀਆਂ ਵਿਚ ਅੱਗ ਦੀਆਂ ਘਟਨਾਵਾਂ ਵਾਪਰਦੀਆਂ ਹਨ ਕਿਉਂਕਿ ਤੰਗ ਗਲੀਆਂ ਵਿਚ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਦਾ ਪੁੱਜਣਾ ਮੁਸ਼ਕਿਲ ਹੁੰਦਾ ਹੈ | ਬੀਤੇ ਦਿਨੀਂ ਜੋ ਵਿਵੇਕ ਵਿਹਾਰ ਇਲਾਕੇ ਵਿਚ ਅੱਗ ਲੱਗੀ ਹੈ | ਇਮਾਰਤ ਦੇ ਪਿਛਲੇ ਪਾਸੇ ਪੂਰੀ ਗਰਿੱਲ ਲੱਗੀ ਹੋਣ ਕਾਰਨ ਅੱਗ ਬੁਝਾਊ ਵਿਭਾਗ ਨੂੰ ਬੜੀ ਹੀ ਮੁਸ਼ਕਿਲ ਹੋਈ ਕਿਉਂਕਿ ਫਲੈਟਾਂ ਵਿਚ ਪਿਛਲੇ ਪਾਸਿਓਾ ਕਰਮਚਾਰੀ ਨਹੀਂ ਜਾ ਸਕਦੇ | ਸਾਰੇ ਫਲੈਟਾਂ ਦੀ ਇਕੋ ਹੀ ਪੌੜੀ ਹੋਣ ਕਰਕੇ 9 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਜਿਸ ਦਾ ਦੁੱਖ ਸਮੁੱਚੇ ਦੇਸ਼ ਨੂੰ ਹੋਇਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਦਾ ਨਵਾਂ ਕਾਇਦਾ ਹੋਇਆ ਰਿਲੀਜ਼ <br/> ਅਗਲੀ ਖ਼ਬਰ ਨੈਤਿਕ ਸਿੱਖਿਆ ਸਮਿਤੀ ਨੇ ਲਗਾਇਆ ਕੈਂਪ <br/>
Ad Position 24