08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼ <br/>

Ad Position 21
No active advertisement
ਅਜੀਤ ਡੈਸਕ 06-05-2026
ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੂਰਬੀ ਜ਼ਿਲ੍ਹਾ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਇਕ ਅੰਤਰਰਾਜੀ ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਆਨਲਾਈਨ ਨਿਵੇਸ਼ ਘੁਟਾਲਿਆਂ ਅਤੇ ਕੰਮ ਅਧਾਰਿਤ ਧੋਖਾਧੜੀਆਂ ਵਿਚ ਸ਼ਾਮਿਲ ਸੀ | ਪੁਲਿਸ ਨੇ ਤਕਨੀਕੀ ਵਿਸ਼ਲੇਸ਼ਣ, ਵਿੱਤੀ ਟਰਾਇਲ ਅਤੇ ਨਿਰੰਤਰ ਫੀਲਡ ਆਪਰੇਸ਼ਨਾਂ 'ਤੇ ਆਪਣੀ ਕਾਰਵਾਈ ਕਰਦੇ ਹੋਏ ਉੱਤਰਾਖੰਡ ਤੋਂ ਪੰਜ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਦਿੱਲੀ ਦੇ ਅਸ਼ੋਕ ਨਗਰ ਦੇ ਰਹਿਣ ਵਾਲੇ ਸ਼ਸ਼ੀ ਰੰਜਨ ਭਾਰਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਗਰੋਹ ਨੇ ਉਸ ਦੇ ਨਾਲ ਇਕ ਲੱਖ ਰੁਪਏ ਤੋਂ ਜ਼ਿਆਦਾ ਪੈਸਿਆਂ ਦੀ ਧੋਖਾਧੜੀ ਕੀਤੀ ਹੈ ਇਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਖੀਰ ਗਰੋਹ ਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਇਨ੍ਹਾਂ ਦਾ ਨਾਂਅ ਰਾਜ ਬਚਰ, ਸਮੀਰ ਬਚਰ, ਰੋਹਿਤ ਰੇਅ, ਰੋਹਿਤ ਮਿਸਤਰੀ ਹਨ | ਇਹ ਸਾਰੇ ਮੁਲਜ਼ਮ ਧੋਖਾਧੜੀ ਪ੍ਰਤੀ ਆਪੋ-ਆਪਣੀ ਡਿਊਟੀ ਕਰਦੇ ਸਨ | ਪੁਲਿਸ ਨੇ ਇਨ੍ਹਾਂ ਦੇ ਨੈੱਟਵਰਕ ਦੀ ਹਰ ਪੱਖ ਤੋਂ ਜਾਂਚ ਕੀਤੀ | ਹੋਰ ਮੁਲਜ਼ਮ ਸਾਥੀ ਜੋ ਇਨ੍ਹਾਂ ਦੇ ਨਾਲ ਸ਼ਾਮਿਲ ਹਨ ਪੁਲਿਸ ਉਨ੍ਹਾਂ ਦੀ ਵੀ ਭਾਲ ਕਰਨ ਵਿਚ ਜੁਟੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਦੈਨਿਕ ਰੇਲ ਯਾਤਰੀ ਵੈੱਲਫੇਅਰ ਐਸੋਸੀਏਸ਼ਨ ਦਾ ਨਾਂਅ 'ਰਿਕਾਰਡ ਬੁੱਕ ਟੋਹਾਣਾ 2026' 'ਚ ਸ਼ਾਮਿਲ <br/> ਅਗਲੀ ਖ਼ਬਰ ਸੀ. ਆਈ. ਏ. ਟੋਹਾਣਾ ਪੁਲਿਸ ਨੇ ਨੌਜਵਾਨ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ <br/>
Ad Position 24