17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੈਰਾਜ 'ਚ ਸ਼ਾਰਟ ਸਰਕਿਟ, ਸਵਿਫਟ ਕਾਰ ਸਮੇਤ ਸਾਮਾਨ ਸੜਿਆ

Ad Position 21
No active advertisement
ਅਜੀਤ ਡੈਸਕ 07-05-2026
ਡੱਬਵਾਲੀ, 6 ਮਈ (ਇਕਬਾਲ ਸਿੰਘ ਸ਼ਾਂਤ)- ਪਿੰਡ ਡੱਬਵਾਲੀ 'ਚ ਸ਼ਾਰਟ ਸਰਕਿਟ ਨਾਲ ਭੜਕੀ ਅੱਗ ਨੇ ਇਕ ਮਕਾਨ ਦੇ ਗੈਰਾਜ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉੱਥੇ ਖੜ੍ਹੀ ਸਵਿਫਟ ਕਾਰ ਸਮੇਤ ਹੋਰ ਸਾਮਾਨ ਸੜ ਕੇ ਰਾਖ ਹੋ ਗਿਆ | ਇਸ ਘਟਨਾ ਵਿਚ ਮਕਾਨ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਦਾ ਖੁਲਾਸਾ ਸੰਦੀਪ ਸਿੰਘ ਦੀ ਪਤਨੀ ਵਲੋਂ ਮੋਟਰ ਚਾਲੂ ਕਰਨ ਮੌਕੇ ਹੋਇਆ | ਉਸ ਨੇ ਗੈਰਾਜ 'ਚੋਂ ਅੱਗ ਦੀਆਂ ਲਪਟਾਂ ਵੇਖੀਆਂ | ਰੌਲਾ ਸੁਣ ਕੇ ਸੰਦੀਪ ਸਿੰਘ ਅਤੇ ਆਂਢ-ਗੁਆਂਢ ਦੇ ਲੋਕ ਮੌਕੇ 'ਤੇ ਪੁੱਜ ਗਏ ਅਤੇ ਅੱਗ ਬੁਝਾਉਣ 'ਚ ਜੁਟ ਗਏ | ਘੰਟਿਆਂ ਦੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ, ਪਰ ਤਦ ਤੱਕ ਖੜੀ ਕਾਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਚੁੱਕਿਆ ਸੀ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ 'ਚ ਸਫ਼ਾਈ ਦੀ ਹਾਲਤ ਵਿਗੜੀ ਸ਼ਹਿਰ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ <br/... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਪੰਜਾਬੀਅਤ ਤੋਂ ਇਲਾਵਾ ਹਰ ਵਰਗ ਦੀ ਭਲਾਈ ਲਈ ਵਚਨਬੱਧ-ਸੰਤ ਘੁੰਨਸ <br/>
Ad Position 24