14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਿੱਲੀ ਦੇ ਸਰਕਾਰੀ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ 11 ਮਈ ਤੋਂ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ 'ਚ 2026 ਤੋਂ ਲੈ ਕੇ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੀਤਾ ਹੈ | ਛੁੱਟੀਆਂ ਬਾਅਦ ਇਕ ਜੁਲਾਈ 2026 ਨੂੰ ਸਕੂਲ ਖੁਲ੍ਹੱਣਗੇ ਅਤੇ ਉਸੇ ਦਿਨਾ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ | ਇਸ ਦੇ ਨਾਲ ਹੀ 9 ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਵਾਧੂ ਕਲਾਸਾਂ 11 ਮਈ ਤੋਂ ਸ਼ੁਰੂ ਹੋ ਜਾਣਗੀਆਂ ਜੋ 23 ਮਈ ਤੱਕ ਚੱਲਣਗੀਆਂ | ਇਸ ਸੰਬੰਧੀ ਵਿਭਾਗ ਨੇ ਸਰਕੂਲਰ ਜਾਰੀ ਕਰਕੇ ਸਕੂਲਾਂ ਨੂੰ ਭੇਜ ਦਿੱਤਾ ਹੈ | ਇਨ੍ਹਾਂ ਕਲਾਸਾਂ ਦਾ ਵਿਸ਼ੇਸ਼ ਉਦੇਸ਼ ਇਹ ਰੱਖਿਆ ਗਿਆ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸੁਧਾਰ ਕਰਨਾ ਅਤੇ ਔਖੇ ਵਿਸ਼ਿਆ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੈ | ਇਨ੍ਹਾਂ ਕਲਾਸਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਲੈ ਕੇ 11:00 ਵਜੇ ਤੱਕ ਰੱਖਿਆ ਗਿਆ ਹੈ | ਸਕੂਲ ਦੇ ਅਧਿਆਪਕਾਂ ਨੂੂੰ ਵੀ ਇਸੇ ਸਮੇਂ ਸਕੂਲ ਵਿਚ ਰਹਿਣਾ ਹੋਵੇਗਾ | ਪੜ੍ਹਾਈ ਦੇ ਲਈ ਹਰ ਪੀਰੀਅਡ ਇਕ ਘੰਟੇ ਦਾ ਹੋਵੇਗਾ | ਜੋ ਸਕੂਲ ਦੋ ਸ਼ਿਫਟਾਂ ਵਿਚ ਹਨ ਉਨ੍ਹਾਂ ਦੀਆਂ ਅਲੱਗ-ਅਲੱਗ ਵਿੰਗ ਵਿਚ ਕਲਾਸਾਂ ਲਗਾਈਆਂ ਜਾਣਗੀਆਂ | ਸਕੂਲ ਦੇ ਪਿ੍ੰਸੀਪਲ ਆਪਣੀ ਸਹੂਲਤ ਦੇ ਲਈ ਸਮੇਂ ਵਿਚ ਬਦਲਾਅ ਵੀ ਕਰ ਸਕਦੇ ਹਨ | ਜੋ ਅਧਿਆਪਕ ਵਿਸ਼ੇਸ਼ ਕਲਾਸਾਂ ਲਗਾਉਣਗੇ ਉਨ੍ਹਾਂ ਨੂੰ ਨਿਯਮ ਅਨੁੁਸਾਰ ਛੁੱਟੀਆਂ ਮਿਲਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 480.4 ਗ੍ਰਾਮ ਚਰਸ ਸਮੇਤ ਚਾਰ ਤਸਕਰ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ 09-05-26
Ad Position 24