14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਾਈਬਰ ਧੋਖਾਧੜੀ 'ਚ ਪੁਲਿਸ ਨੇ 12 ਵਿਅਕਤੀ ਕੀਤੇ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸਾਈਬਰ ਪੁਲਿਸ ਥਾਣਾ ਸ਼ਾਹਦਰਾ ਵਲੋਂ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 12 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ 18 ਮੋਬਾਈਲ, 19 ਸਿੰਮ ਕਾਰਡ, ਇਕ ਲੈਪਟਾਪ, 4 ਚੈੱਕ ਬੁੱਕ, 2 ਸਟੈਂਪ ਅਤੇ 3 ਏ.ਟੀ.ਐਮ. ਕਾਰਡ ਬਰਾਮਦ ਕੀਤੇ ਹਨ ਜੋ ਕਿ ਠੱਗੀ ਦੇ ਸਮੇਂ ਵਰਤੇ ਜਾਂਦੇ ਸਨ | ਗਰੋਹ ਦਾ ਮੁੱਖ ਸਰਗਰਨਾ ਪ੍ਰਦੀਪ ਸਿੰਘ ਉਰਫ ਅਲਫਾ, ਤੇਜਪਾਲ ਸਿੰਘ ਉਰਫ਼ ਤੇਜ਼ੀ ਸਨ ਜੋ ਕਿ ਆਪਸੀ ਤਾਲਮੇਲ ਨਾਲ ਲੋਕਾਂ ਨਾਲ ਠੱਗੀਆਂ ਮਾਰਦੇ ਸਨ ਅਤੇ ਧੋਖਾਧੜੀ ਦੇ ਪੈਸਿਆਂ ਨੂੰ ਭੇਜਣ ਲਈ ਮੂਲ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਸਨ | ਇਨ੍ਹਾਂ ਠੱਗਾਂ ਨੇ ਕਰੋੜਾਂ ਰੁਪਏ ਦੀ ਲੋਕਾਂ ਨਾਲ ਠੱਗੀ ਮਾਰੀ | ਇਨ੍ਹਾਂ ਠੱਗਾਂ ਵਿਚ ਪ੍ਰਦੀਪ ਸਿੰਘ ਉਰਫ਼ ਅਲਫਾ (35), ਨਿਵਾਸੀ ਲੁਧਿਆਣਾ, ਸੰਦੀਪ ਸਿੰਘ ਨਿਵਾਸੀ ਲੁਧਿਆਣਾ ਅਤੇ ਇਨ੍ਹਾਂ ਦੇ 3 ਹੋਰ ਸਾਥੀ ਸ਼ਾਮਿਲ ਹਨ ਜੋ ਆਪਸੀ ਤਾਲਮੇਲ ਰੱਖਣ ਨਾਲ ਆਪੋ-ਆਪਣੀ ਡਿਊਟੀ ਕਰ ਕੇ ਪੈਸੇ ਹੜੱਪਦੇ ਸਨ | ਪੁਲਿਸ ਨੇ ਇਨ੍ਹਾਂ ਪ੍ਰਤੀ ਸਬੂਤ ਇਕੱਠੇ ਕਰ ਕੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਇਸ ਗਰੋਹ ਦੇ ਬਾਰੇ ਇਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਗੀਤਾ ਕਾਲੋਨੀ ਦੇ ਇਕ ਹੋਟਲ ਵਿਚ ਠਹਿਰੇ ਹੋਏ ਹਨ ਅਤੇ ਪੁਲਿਸ ਦੀ ਟੀਮ ਨੇ ਉਥੇ ਛਾਪਾ ਮਾਰ ਕੇ ਗਰੋਹ ਦੇ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਲਿਆ | ਇਹ ਲੋਕ ਲੋਕਾਂ ਨੂੰ ਨੌਕਰੀ ਦੀਆਂ ਪੇਸ਼ਕਸ਼ਾਂ ਅਤੇ ਹੋਰ ਵਿੱਤੀ ਲਾਲਚ ਦੇ ਕੇ ਠੱਗੀ ਮਾਰਦੇ ਸਨ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਫੜੇ ਗਏ ਠੱਗ ਪੰਜਾਬ, ਤੇਲੰਗਾਨਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਅਸਮ ਅਤੇ ਮੱਧ ਪ੍ਰਦੇਸ਼ ਰਾਜਾਂ ਦੇ ਨਾਲ ਸੰਬੰਧਿਤ ਹਨ | ਇਹ ਲੋਕ ਠੱਗੀ ਦੀ ਕਮਾਈ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸੰਭਾਲਦੇ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੋਂ ਪ੍ਰੇਸ਼ਾਨ ਹਨ ਬੱਚਿਆਂ ਦੇ ਮਾਪੇ- ਅਸ਼ੋਕ ਸਭਰਵਾਲ ਅਗਲੀ ਖ਼ਬਰ ਯਮੁਨਾ ਨਦੀ ਦੇ ਆਸ-ਪਾਸ ਰਹਿ ਰਹੇ ਲੋਕ ਹੋਏ ਪ੍ਰੇਸ਼ਾਨ
Ad Position 24