10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ 'ਸਮਾਜਿਕ ਤਬਦੀਲੀ 'ਚ ਪੱਤਰਕਾਰੀ ਦੀ ਭੂਮਿਕਾ' ਵਿਸ਼ੇ 'ਤੇ ਪੱਤਰਕਾਰ ਮਿਲਣੀ ਅਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 10-05-2026
ਯਮੁਨਾਨਗਰ, 9 ਮਈ (ਗੁਰਦਿਆਲ ਸਿੰਘ ਨਿਮਰ)-ਦੇਵਰਿਸ਼ੀ ਨਾਰਦ ਜੈਅੰਤੀ ਮੌਕੇ ਡੀ. ਏ. ਵੀ. ਗਰਲਜ਼ ਕਾਲਜ ਵਿਖੇ 'ਸਮਾਜਿਕ ਤਬਦੀਲੀ 'ਚ ਪੱਤਰਕਾਰੀ ਦੀ ਭੂਮਿਕਾ' 'ਤੇ ਇਕ ਪੱਤਰਕਾਰ ਮਿਲਣੀ ਅਤੇ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਅਤੇ ਵਿਸ਼ਵ ਸੰਵਾਦ ਕੇਂਦਰ ਦੇ ਸਾਂਝੇ ਪ੍ਰਬੰਧਾਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਰਾਸ਼ਟਰੀ ਸਵੈ-ਸੇਵਕ ਸੰਘ ਦੇ ਅੰਬਾਲਾ ਵਿਭਾਗ ਸੰਚਾਲਕ ਮਹਿੰਦਰ ਨੇ ਕੀਤੀ, ਜਦਕਿ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਪਲਵਲ ਦੇ ਲੋਕ ਸੰਪਰਕ ਅਧਿਕਾਰੀ ਡਾ. ਰਾਜੇਸ਼ ਚੌਹਾਨ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਲੁਆਈ | ਕਾਲਜ ਦੀ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਦੀ ਹਾਜ਼ਰੀ 'ਚ ਪ੍ਰੋਗਰਾਮ ਨੂੰ ਸੰਬੋਧਨ ਮਹਿੰਦਰ ਨੇ ਸੁਡਾਨ 'ਚ ਅਕਾਲ ਨਾਲ ਸੰਬੰਧਿਤ ਫੋਟੋ ਪੱਤਰਕਾਰੀ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਪੱਛਮੀ ਪੱਤਰਕਾਰ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਫੋਟੋ ਪੱਤਰਕਾਰੀ ਲਈ ਸਭ ਤੋਂ ਵੱਡਾ ਸਨਮਾਨ ਹੈ, ਪਰ ਬਾਅਦ 'ਚ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ | ਅਕਾਲ ਦੌਰਾਨ ਲਈ ਗਈ ਇਕ ਤਸਵੀਰ 'ਚ ਪੱਤਰਕਾਰ ਨੇ ਇਕ ਛੋਟੀ ਕੁੜੀ ਦੀ ਦਰਦਨਾਕ ਤਸਵੀਰ ਨੂੰ ਦਰਸਾਇਆ ਸੀ, ਜਿਸ ਨੂੰ ਬਾਅਦ 'ਚ ਗਿਰਝਾਂ ਨੇ ਫਾੜ ਦਿੱਤਾ ਸੀ | ਉਨ੍ਹਾਂ ਕਿਹਾ ਕਿ ਭਾਰਤ 'ਚ ਪੱਤਰਕਾਰੀ ਵਿਲੱਖਣ ਹੈ, ਜਿਥੇ ਕਿ ਫਰਜ਼ ਅਤੇ ਸੱਭਿਆਚਾਰ ਵਿਚਕਾਰ ਸੰਤੁਲਨ ਸਪੱਸ਼ਟ ਹੈ | ਇਸੇ ਦੌਰਾਨ ਮੁੱਖ ਬੁਲਾਰੇ ਡਾ. ਰਾਜੇਸ਼ ਚੌਹਾਨ ਨੇ ਕਿਹਾ ਕਿ ਜਦੋਂ ਵੀ ਧਰਮ ਅਤੇ ਮਨੁੱਖਤਾ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਤਾਂ ਦੇਵਰਿਸ਼ੀ ਨਾਰਦ ਨੇ ਸੰਵਾਦ ਰਾਹੀਂ ਸਮਾਜ ਨੂੰ ਦਿਸ਼ਾ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਬਾਲੀਵੁੱਡ ਨੇ ਨਾਰਦ ਦੀ ਛਵੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ, ਜਦਕਿ ਭਾਰਤੀ ਪ੍ਰੰਪਰਾ 'ਚ ਉਨ੍ਹਾਂ ਦਾ ਸਥਾਨ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਪੱਤਰਕਾਰੀ ਇਕ ਮਿਸ਼ਨ ਵਜੋਂ ਸ਼ੁਰੂ ਹੋਈ ਸੀ ਅਤੇ ਆਜ਼ਾਦੀ ਪ੍ਰਾਪਤ ਕਰਨ 'ਚ ਇਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ | ਉਨ੍ਹਾਂ ਕਿਹਾ ਕਿਕ ਮਹਾਨ ਕ੍ਰਾਂਤੀਕਾਰੀਆਂ ਦਾ ਪੱਤਰਕਾਰੀ ਦੇ ਖੇਤਰ 'ਚ ਇਕ ਮਾਣ-ਮੱਤਾ ਇਤਿਹਾਸ ਰਿਹਾ ਹੈ | ਉਨ੍ਹਾਂ ਕਿਹਾ ਕਿ ਪੱਤਰਕਾਰੀ ਸਮਾਜ 'ਚ ਸਕਾਰਾਤਮਕ ਤਬਦੀਲੀ ਲਈ ਇਕ ਪ੍ਰਭਾਵਸ਼ਾਲੀ ਮਾਧਿਅਮ ਹੋ ਸਕਦੀ ਹੈ | ਇਸੇ ਦੌਰਾਨ ਡਾ. ਰਾਜੇਸ਼ ਚੌਹਾਨ ਨੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਪੰਚ ਪਰਿਵਰਤਨ ਅਭਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਮਾਜ 'ਚ ਵਿਆਪਕ ਬਦਲਾਅ ਇਸ ਮਾਧਿਅਮ ਰਾਹੀਂ ਹੀ ਸੰਭਵ ਹੈ | ਉਨ੍ਹਾਂ ਪੱਤਰਕਾਰਾਂ ਨੂੰ ਪੰਚ ਪਰਿਵਰਤਨ ਅਭਿਆਨ ਨਾਲ ਸੰਬੰਧਿਤ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਸਮਾਜ 'ਚ ਸਕਾਰਾਤਮਕ ਜਾਗਰੂਕਤਾ ਫੈਲਾਈ ਜਾ ਸਕੇ | ਇਸ ਮੌਕੇ ਹਾਜ਼ਰ ਹੋਰਨਾਂ ਪੱਤਰਕਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਅੰਤ 'ਚ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰੀ 'ਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਮੋਢਿਆਂ 'ਤੇ ਇਕ ਵੱਡੀ ਜ਼ਿੰਮੇਵਾਰੀ ਹੈ | ਇਸ ਮੌਕੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਚੇਅਰਮੈਨ ਪ੍ਰਮੇਸ਼ ਕੁਮਾਰ, ਯਮੁਨਾਨਗਰ ਦੇ ਜ਼ਿਲ੍ਹਾ ਪ੍ਰਚਾਰ ਮੁਖੀ ਗੌਰਵ, ਸਹਿ-ਪ੍ਰਚਾਰ ਮੁਖੀ ਉੱਤਰ ਰਾਣਾ ਅਤੇ ਜਗਾਧਰੀ ਦੇ ਜ਼ਿਲ੍ਹਾ ਸਹਿ-ਪ੍ਰਚਾਰ ਮੁਖੀ ਅੰਕਿਤ ਗੁਪਤਾ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲ 'ਚ ਮਾਂ ਦਿਵਸ 'ਤੇ ਕਰਵਾਇਆ ਸਮਾਰੋਹ ਅਗਲੀ ਖ਼ਬਰ ਦੂਰਦਰਸ਼ਨ ਭਵਨ ਦੇ ਟਰਾਂਸਫਾਰਮਰ ਨੂੰ ਲੱਗੀ ਅੱਗ
Ad Position 24