10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

-ਮਾਮਲਾ ਜਮਨਾ ਬਾਜ਼ਾਰ ਘਾਟ ਦੇ ਇਲਾਕੇ ਦਾ- 310 ਪਰਿਵਾਰਾਂ ਦੇ ਲੋਕਾਂ ਦੀਆਂ ਅੱਖਾਂ ਵਿਚੋਂ ਵਗ ਰਹੇ ਨੇ ਹੰਝੂ

Ad Position 21
No active advertisement
ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਜਮਨਾ ਬਾਜ਼ਾਰ ਘਾਟ 'ਤੇ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਨੋਟਿਸ ਮਿਲਿਆ ਤੇ 15 ਦਿਨਾਂ ਦੇ ਅੰਦਰ-ਅੰਦਰ ਇਹ ਇਲਾਕਾ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਕਿਉਂਕਿ ਇਸ ਇਲਾਕੇ ਨੂੰ 'ਓ ਜ਼ੋਨ' ਐਲਾਨਿਆ ਗਿਆ ਹੈ | ਇਸ ਜ਼ੋਨ ਵਿਚ ਕੋਈ ਮਕਾਨ ਤੇ ਝੁੱਗੀਆਂ ਨਹੀਂ ਬਣਾਈਆਂ ਜਾ ਸਕਦੀਆਂ | ਇਸ ਇਲਾਕੇ ਵਿਚ 310 ਪਰਿਵਾਰਾਂ ਦੇ ਤਕਰੀਬਨ 1100 ਦੇ ਕਰੀਬ ਲੋਕ ਪਿਛਲੀਆਂ ਤਿੰਨ ਪੀੜੀਆਂ ਤੋਂ ਰਹਿ ਰਹੇ ਹਨ | ਨੋਟਿਸ 'ਤੇ ਇੱਥੇ ਰਹਿ ਰਹੇ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਕਿੱਥੇ ਲੈ ਕੇ ਜਾਣ | ਇਸ ਦੇ ਨਾਲ ਹੀ ਇਹ ਇਲਾਕਾ ਇੱਥੇ ਰਹਿ ਰਹੇ ਲੋਕਾਂ ਦਾ ਰੁਜ਼ਗਾਰ ਦਾ ਅੱਡਾ ਵੀ ਬਣਿਆ ਹੋਇਆ ਹੈ | ਇੱਥੇ ਕਿਸ਼ਤੀ ਚਲਾਉਣ ਵਾਲੇ, ਫੁੱਲ ਵੇਚਣ ਵਾਲੇ ਅਤੇ ਮਰੇ ਹੋਏ ਲੋਕਾਂ ਦਾ ਕਿਰਿਆ ਕਰਮ ਕਰਨ ਵਾਲੇ ਅਤੇ ਹੋਰ ਛੋਟਾ-ਮੋਟਾ ਧੰਦਾ ਕਰਨ ਵਾਲੇ ਲੋਕ ਰੋਜ਼ੀ ਰੋਟੀ ਕਮਾ ਰਹੇ ਹਨ | ਇੱਥੇ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ਵਿਚ ਉਹ ਕਿੱਥੇ ਜਾਣਗੇ, ਰੁਜ਼ਗਾਰ ਦਾ ਸਾਧਨ ਵੀ ਖ਼ਤਮ ਹੋ ਜਾਵੇਗਾ ਅਤੇ ਉਹ ਭੁੱਖੇ ਮਰ ਜਾਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਅਨੇਕਾਂ ਸਾਲਾਂ ਤੋਂ ਉਹ ਇਥੇ ਰਹਿ ਰਹੇ ਹਨ, ਹੁਣ ਤੱਕ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੋਇਆ | ਹੁਣ ਕਿਹੜਾ ਖ਼ਤਰਾ ਉਨ੍ਹਾਂ ਨੂੰ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੋਰਨਾਂ ਘਾਟਾਂ 'ਤੇ ਵੀ ਲੋਕ ਰਹਿ ਰਹੇ ਹਨ ਕੀ ਉਨ੍ਹਾਂ ਨੂੰ ਵੀ ਖ਼ਤਰਾ ਹੈ | ਇਸ ਘਾਟ 'ਤੇ ਕਿਸ਼ਤੀ ਚਲਾਉਣ ਵਾਲੇ ਪਰਿਵਾਰ ਦੀ ਔਰਤ ਨੇ ਰੋਂਦੇ ਹੋਏ ਕਿਹਾ ਕਿ ਸਰਕਾਰ ਗਲਤ ਕਰ ਰਹੀ ਹੈ | ਲੋਕਾਂ ਦੀਆਂ ਯਾਦਾਂ ਇੱਥੇ ਜੁੜੀਆਂ ਹੋਈਆਂ ਹਨ, ਉਨ੍ਹਾਂ ਕੋਲ ਨਾ ਪੈਸਾ ਹੈ ਤੇ ਨਾ ਹੀ ਕੋਈ ਟਿਕਾਣਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਜਾਨ-ਮਾਲ ਦਾ ਖ਼ਤਰਾ ਹੈ | ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣਾ ਇਹ ਮਸਲਾ ਅਦਾਲਤ ਵਿਚ ਲੈ ਕੇ ਜਾ ਰਹੇ ਹਨ | ਜਮਨਾ ਬਾਜ਼ਾਰ ਘਾਟ ਦੇ ਖੇਤਰ ਵਿਚ 32 ਘਾਟ ਹਨ ਜਿਨ੍ਹਾਂ 'ਤੇ ਡੀ.ਡੀ.ਏ. ਨੇ ਨਿਰਮਾਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਇਹ ਜ਼ਮੀਨ ਡੀ.ਡੀ.ਏ. ਦੀ ਹੈ ਅਤੇ ਹਰ ਸਾਲ ਜਮਨਾ ਵਿਚ ਹੜ੍ਹ ਆਉਣ 'ਤੇ ਇੱਥੇ ਪਾਣੀ ਭਰ ਜਾਂਦਾ ਹੈ, ਜਿਸ ਨਾਲ ਨੁਕਸਾਨ ਹੁੰਦਾ ਹੈ | ਇੱਥੇ ਕੁਝ ਘਰ ਅਜਿਹੇ ਵੀ ਹਨ ਜਿਨ੍ਹਾਂ ਘਰਾਂ ਵਿਚ ਵਿਆਹ ਅਤੇ ਹੋਰ ਪ੍ਰੋਗਰਾਮ ਰੱਖੇ ਹੋਏ ਹਨ | ਲੋਕ ਇੰਨੇ ਪ੍ਰੇਸ਼ਾਨ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ |
Ad Position 22
No active advertisement
ਪਿਛਲੀ ਖ਼ਬਰ ਪੰਥਕ ਧਿਰਾਂ ਨੂੰ ਨਜ਼ਰਅੰਦਾਜ਼ ਕਰਕੇ ਬਣਾਇਆ ਬੇਅਦਬੀ ਕਾਨੂੰਨ ਸਿਆਸਤ ਤੋਂ ਪ੍ਰੇਰਿਤ-ਸਰਨਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਇਕੱਤਰਤਾ ਹੋਈ
Ad Position 24