11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਹਿਰ ਵਿਚ ਛਾਲ ਮਾਰਨ ਵਾਲੇ ਨੌਜਵਾਨ ਦੀ ਹਸਪਤਾਲ ਪਹੁੰਚ ਕੇ ਮੌਤ <br/>

Ad Position 21
No active advertisement
ਅਜੀਤ ਡੈਸਕ 13-05-2026
ਟੋਹਾਣਾ, 12 ਮਈ (ਮਨਜੀਤ ਸਿੰਘ) -ਬੀਤੀ ਸ਼ਾਮ ਵਾਲਮੀਕੀ ਮੰਦਰ ਦੇ ਨੇੜੇ ਰਹਿਣ ਵਾਲੇ ਪਵਨ ਕੁਮਾਰ ਉਰਫ਼ ਕਾਲੀ ਪੁੱਤਰ ਧਰਮਪਾਲ ਨੇ ਨਹਿਰ ਵਿਚ ਛਾਲ ਮਾਰ ਦਿੱਤੀ | ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸਫਲਤਾ ਨਹੀਂ ਮਿਲ ਸਕੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਅਤੇ ਸਹਾਰਾ ਰੈਸਕਿਊ ਟੀਮ ਦੇ ਪ੍ਰਧਾਨ ਨਵਜੋਤ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਕੇਵਲ 5 ਮਿੰਟ ਵਿਚ ਮੌਕੇ 'ਤੇ ਪਹੁੰਚ ਗਏ | ਟੀਮ ਮੈਂਬਰ ਵਿਕਰਮ ਅਤੇ ਸੁਮਿਤ ਰਾਜਪੂਤ ਆਪਣੀ ਜਾਨ ਜੋਖਮ ਵਿਚ ਪਾ ਕੇ ਨਹਿਰ ਵਿਚ ਉਤਰੇ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਨੂੰ ਬਾਹਰ ਕੱਢ ਕੇ ਕਿਨਾਰੇ ਤੱਕ ਲਿਆਏ | ਜਦੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ | ਇਸ ਤੋਂ ਬਾਅਦ ਬਿਨਾਂ ਸਮਾਂ ਗਵਾਏ ਸਮਾਜ ਸੇਵੀ ਅਤੇ ਸਹਾਰਾ ਰੈਸਕਿਊ ਟੀਮ ਦੇ ਪ੍ਰਧਾਨ ਨਵਜੋਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਸ ਨੂੰ ਗੱਡੀ ਵਿਚ ਪਾ ਕੇ ਹਸਪਤਾਲ ਲਿਆਂਦਾ ਗਿਆ | ਜਿੱਥੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਇਸ ਘਟਨਾ ਤੋਂ ਬਾਅਦ ਨਵਜੋਤ ਸਿੰਘ ਢਿੱਲੋਂ ਨੇ ਟੋਹਾਣਾ ਦੇ ਸਿਹਤ ਪ੍ਰਬੰਧਾਂ 'ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਨੌਜਵਾਨ ਦੇ ਸਾਹ ਅਤੇ ਨਬਜ਼ ਚੱਲ ਰਹੀ ਸੀ, ਤਾਂ ਜੇਕਰ ਟੋਹਾਣਾ ਦੇ ਹਸਪਤਾਲ ਵਿਚ ਪੂਰੀਆਂ ਸੁਵਿਧਾਵਾਂ, ਦਵਾਈਆਂ ਅਤੇ ਐਮਰਜੈਂਸੀ ਇਲਾਜ ਉਪਲਬਧ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਲਡ ਦੀ ਨਵ-ਨਿਯੁਕਤ ਸਰਪੰਚ ਅੰਜਲੀ ਰਾਣੀ ਦਾ ਜਿੰਦਲ ਹਾਊਸ ਵਿਖੇ ਪੁੱਜਣ 'ਤੇ ਕੀਤਾ ਸਵਾਗਤ <br/> ਅਗਲੀ ਖ਼ਬਰ ਟੋਹਾਣਾ ਵਿਚ ਅਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ, ਨਗਰ ਪਰਿਸ਼ਦ ਵਲੋਂ ਟੈਂਡਰ ਜਾਰੀ <br/>
Ad Position 24