23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀ.ਐਮ. ਫਲਾਇੰਗ ਸਕੂਐਡ ਨੇ ਹਿਸਾਰ 'ਚ ਗੈਰ-ਰਜਿਸਟਰਡ ਡੈਂਟਲ ਹਸਪਤਾਲ ਦੀ ਕੀਤੀ ਜਾਂਚ 9ਵੀਂ ਜਮਾਤ ਪਾਸ ਨੌਜਵਾਨ ਮਰੀਜ਼ਾਂ ਦਾ ਇਲਾਜ ਕਰਦਾ ਪਾਇਆ ਗਿਆ

Ad Position 21
No active advertisement
ਅਜੀਤ ਡੈਸਕ 15-05-2026
ਟੋਹਾਣਾ, 14 ਮਈ (ਮਨਜੀਤ ਸਿੰਘ) - ਹਿਸਾਰ ਵਿੱਚ ਸਿਹਤ ਸੰਭਾਲ ਦੇ ਨਾਮ 'ਤੇ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਸੀ.ਐਮ. ਫਲਾਇੰਗ ਟੀਮ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇੱਕ ਨਿੱਜੀ ਡੈਂਟਲ ਹਸਪਤਾਲ 'ਤੇ ਛਾਪਾ ਮਾਰਿਆ ਜਿੱਥੇ ਮਰੀਜ਼ਾਂ ਦਾ ਬਿਨਾਂ ਮਾਨਤਾ ਜਾਂ ਡਾਕਟਰੀ ਯੋਗਤਾ ਦੇ ਇਲਾਜ ਕੀਤਾ ਜਾ ਰਿਹਾ ਸੀ | ਜਾਂਚ ਤੋਂ ਬਾਅਦ ਕਈ ਗੰਭੀਰ ਬੇਨਿਯਮੀਆਂ ਦਾ ਪਤਾ ਲੱਗਿਆ ਅਤੇ ਟੀਮ ਨੇ ਪੁਲਿਸ ਰਿਪੋਰਟ ਦਰਜ ਕੀਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ | ਇਸ ਕਾਰਵਾਈ ਦੀ ਅਗਵਾਈ ਸੀ.ਐਮ ਫਲਾਇੰਗ ਹਿਸਾਰ ਰੇਂਜ ਇੰਚਾਰਜ ਸੁਨੈਨਾ ਨੇ ਕੀਤੀ | ਉਨ੍ਹਾਂ ਦੇ ਨਾਲ ਸਿਹਤ ਵਿਭਾਗ ਦੇ ਡੈਂਟਲ ਸਰਜਨ ਡਾ. ਪੁਲਕਿਤ, ਏ.ਐਸ.ਆਈ. ਸੁਰੇਂਦਰ ਅਤੇ ਐਚ.ਸੀ. ਜਤਿੰਦਰ ਵੀ ਸਨ | ਸੀ.ਐਮ. ਫਲਾਇੰਗ ਟੀਮ ਨੂੰ ਸੂਚਨਾ ਮਿਲੀ ਕਿ ਹਿਸਾਰ ਵਿੱਚ 'ਗੇਰਾ ਡੈਂਟਲ' ਨਾਮ ਦਾ ਇੱਕ ਨਿੱਜੀ ਕਲੀਨਿਕ ਬਿਨਾਂ ਰਜਿਸਟਰੇਸ਼ਨ ਦੇ ਗੈਰ-ਕਾਨੂੰਨੀ ਦੰਦਾਂ ਦਾ ਇਲਾਜ ਕਰ ਰਿਹਾ ਹੈ | ਜਾਣਕਾਰੀ ਦੇ ਆਧਾਰ 'ਤੇ ਸਾਂਝੀ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ ਅਤੇ ਕਲੀਨਿਕ ਦੇ ਦਸਤਾਵੇਜ਼ਾਂ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ ਦਾ ਮੁਆਇਨਾ ਕੀਤਾ | ਜਾਂਚ ਵਿੱਚ ਖ਼ੁਲਾਸਾ ਹੋਇਆ ਕਿ ਕਲੀਨਿਕ ਕਿਸੇ ਵੀ ਸਰਕਾਰੀ ਨਿਯਮਾਂ ਅਧੀਨ ਰਜਿਸਟਰਡ ਨਹੀਂ ਸੀ | ਘਟਨਾ ਸਥਾਨ 'ਤੇ ਕੋਈ ਵੀ ਜਾਇਜ਼ ਲਾਇਸੈਂਸ, ਓ.ਪੀ.ਡੀ. ਰਜਿਸਟਰ ਜਾਂ ਰਜਿਸਟਰਡ ਡਾਕਟਰ ਨਾਲ ਸਬੰਧਤ ਰਿਕਾਰਡ ਨਹੀਂ ਮਿਲੇ |
9ਵੀਂ ਜਮਾਤ ਪਾਸ ਨੌਜਵਾਨ ਮਰੀਜ਼ਾਂ ਦਾ ਇਲਾਜ ਕਰਦਾ ਮਿਲਿਆ:-
ਜਾਂਚ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪ੍ਰਦੀਪ ਕੁਮਾਰ ਨਾਮ ਦਾ ਇੱਕ ਨੌਜਵਾਨ, ਜਿਸ ਨੇ ਦੱਸਿਆ ਕਿ ਸਿਰਫ਼ 9ਵੀਂ ਜਮਾਤ ਦੀ ਪੜ੍ਹਾਈ ਕੀਤੀ ਸੀ, ਦੰਦਾਂ ਦੀ ਕੁਰਸੀ 'ਤੇ ਬੈਠਾ ਮਰੀਜ਼ਾਂ ਦੀ ਜਾਂਚ ਕਰ ਰਿਹਾ ਸੀ, ਦਵਾਈਆਂ ਦੇ ਰਿਹਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਸੀ | ਟੀਮ ਨੇ ਮੌਕੇ 'ਤੇ ਮੌਜੂਦ ਮਰੀਜ਼ਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ | ਕਲੀਨਿਕ ਸੰਚਾਲਕ ਮਹਿੰਦਰ ਬਜਾਜ ਨੇ ਟੀਮ ਨੂੰ ਦੱਸਿਆ ਕਿ ਕਲੀਨਿਕ ਡਾ. ਤਰੁਣ ਗੇਰਾ ਦੁਆਰਾ ਚਲਾਇਆ ਜਾ ਰਿਹਾ ਸੀ ਪਰ ਡਾ. ਤਰੁਣ ਗੇਰਾ ਦੇ ਨਾਮ 'ਤੇ ਕੋਈ ਦਸਤਾਵੇਜ਼, ਬਿੱਲ ਬੁੱਕ ਜਾਂ ਓ.ਪੀ.ਡੀ. ਸਲਿੱਪ ਮੌਕੇ 'ਤੇ ਨਹੀਂ ਮਿਲੇ | ਇਸ ਕਾਰਨ ਟੀਮ ਨੂੰ ਸ਼ੱਕ ਹੋਇਆ ਕਿ ਹਸਪਤਾਲ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ | ਕਲੀਨਿਕ ਨੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੋੜੀਂਦੀ ਇਜਾਜ਼ਤ ਵੀ ਨਹੀਂ ਲਈ ਸੀ | ਮੌਕੇ 'ਤੇ ਮੈਡੀਕਲ ਰਹਿੰਦ-ਖੂੰਹਦ ਦੇ ਨਿਪਟਾਰੇ ਨਾਲ ਸਬੰਧਤ ਕੋਈ ਰਿਕਾਰਡ ਜਾਂ ਪ੍ਰਬੰਧ ਨਹੀਂ ਮਿਲੇ |
ਮਰੀਜ਼ਾਂ ਨੇ ਵੀ ਖ਼ੁਲਾਸੇ ਕੀਤੇ:-
ਛਾਪੇਮਾਰੀ ਦੌਰਾਨ ਸਿਸਾਈ ਕਾਲੀ ਰਾਵਣ ਪਿੰਡ ਦੇ ਵਸਨੀਕ ਰਾਕੇਸ਼ ਨੇ ਦੱਸਿਆ ਕਿ ਉਹ ਦੰਦਾਂ ਦੇ ਇਲਾਜ ਲਈ ਕਲੀਨਿਕ ਆਇਆ ਸੀ, ਜਿੱਥੇ ਪ੍ਰਦੀਪ ਨਾਮ ਦੇ ਇੱਕ ਨੌਜਵਾਨ ਨੇ ਉਸ ਦੀ ਜਾਂਚ ਕੀਤੀ, ਦਵਾਈ ਲਿਖੀ ਅਤੇ ਪੈਸੇ ਲਏ | ਇਸੇ ਤਰ੍ਹਾਂ ਇੱਕ ਹੋਰ ਮਰੀਜ਼ ਸੰਦੀਪ ਨੇ ਵੀ ਦੱਸਿਆ ਕਿ ਪ੍ਰਦੀਪ ਨੇ ਕਲੀਨਿਕ ਵਿੱਚ ਉਸ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਦਵਾਈ ਲਿਖੀ ਅਤੇ ਪੈਸੇ ਲਏ |
ਪੁਲਿਸ ਕੋਲ ਦਰਜ ਸ਼ਿਕਾਇਤ:-
ਸੀ.ਐਮ. ਫਲਾਇੰਗ ਹਿਸਾਰ ਰੇਂਜ ਇੰਚਾਰਜ ਸੁਨੈਨਾ ਨੇ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਡਾਕਟਰੀ ਯੋਗਤਾ ਅਤੇ ਰਜਿਸਟਰੇਸ਼ਨ ਤੋਂ ਬਿਨਾਂ ਹਸਪਤਾਲ ਚਲਾਉਣਾ ਇੱਕ ਗੰਭੀਰ ਅਪਰਾਧ ਹੈ | ਅਜਿਹੇ ਮਾਮਲੇ ਸਿੱਧੇ ਤੌਰ 'ਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ | ਸਰਕਾਰ ਨੇ ਸਪਸ਼ਟ ਤੌਰ 'ਤੇ ਨਿਰਦੇਸ਼ ਦਿੱਤੇ ਹਨ ਕਿ ਗੈਰ-ਕਾਨੂੰਨੀ ਇਲਾਜ ਪ੍ਰਦਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਸਰਕਾਰ ਸਮੇਂ-ਸਮੇਂ 'ਤੇ ਜਨਤਾ ਨੂੰ ਸੁਰੱਖਿਅਤ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਸਰਕਾਰੀ ਜਾਂ ਰਜਿਸਟਰਡ ਹਸਪਤਾਲਾਂ ਵਿੱਚ ਯੋਗ ਡਾਕਟਰਾਂ ਤੋਂ ਹੀ ਇਲਾਜ ਕਰਵਾਉਣ ਲਈ ਜਾਗਰੂਕ ਕਰਦੀ ਹੈ | ਟੀਮ ਨੇ ਇਸ ਸਮੇਂ ਮਾਮਲੇ 'ਤੇ ਇੱਕ ਵਿਸਤਰਿਤ ਰਿਪੋਰਟ ਤਿਆਰ ਕੀਤੀ ਹੈ ਅਤੇ ਇਸ ਨੰੂ ਪੁਲਿਸ ਨੂੰ ਸੌਂਪ ਦਿੱਤਾ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ | ਸੀ.ਐਮ. ਫਲਾਇੰਗ ਸਕੂਐਡ ਅਧਿਕਾਰੀ ਹਿਸਾਰ ਵਿੱਚ ਗੈਰ-ਰਜਿਸਟਰਡ ਡੈਂਟਲ ਹਸਪਤਾਲ 'ਤੇ ਮਾਰੇ ਛਾਪੇ ਦੌਰਾਨ ਕਾਰਵਾਈ ਕਰਦੇ ਹੋਏ |
Ad Position 22
No active advertisement
ਪਿਛਲੀ ਖ਼ਬਰ ਭੂ-ਮਾਫ਼ੀਆ ਨੂੰ ਕਿਸੇ ਵੀ ਕੀਮਤ 'ਤੇ ਸਿੱਖ ਸਕੂਲਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ-ਜੀ.ਕੇ. <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਬੈਹਰ ਸਾਹਿਬ ਨੇ ਪ੍ਰੀਖਿਆਵਾਂ 'ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ <br/>
Ad Position 24