23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭੂ-ਮਾਫ਼ੀਆ ਨੂੰ ਕਿਸੇ ਵੀ ਕੀਮਤ 'ਤੇ ਸਿੱਖ ਸਕੂਲਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ-ਜੀ.ਕੇ. <br/>

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਨਾਲ ਗੱਲਬਾਤ ਦੌਰਾਨ ਖ਼ਦਸ਼ਾ ਜਤਾਇਆ ਹੈ ਕਿ ਦਿੱਲੀ ਦੇ ਤਿੰਨ ਸਿੱਖ ਵਿਰਾਸਤੀ ਸਕੂਲਾਂ (ਐਸ.ਐਸ. ਮੋਤਾ ਸਿੰਘ ਸਕੂਲ) 'ਤੇ ਸਿਆਸੀ ਰਸੂਖਦਾਰਾਂ ਵਲੋਂ ਕਬਜ਼ਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ¢ ਇਸ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ਸਕੂਲ ਟਰੱਸਟ 'ਤੇ ਕਬਜ਼ਾ ਕਰਨ ਪਿੱਛੇ ਕਥਿਤ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਦੂਜੇ ਮੰਤਰੀਆਂ ਤੱਕ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ¢ ਜੀ.ਕੇ. ਨੇ ਦੱਸਿਆ ਕਿ ਸੁਸਾਇਟੀ ਦੀ ਜਨਰਲ ਸਕੱਤਰ ਬੀਬੀ ਐਚ.ਕੇ. ਆਨੰਦ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਚਾਰ ਨਵੇਂ ਮੈਂਬਰਾਂ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ, ਜਦਕਿ ਟਰੱਸਟ ਦੇ ਤਿੰਨ ਸੰਸਥਾਪਕ ਮੈਂਬਰ ਅਤੇ ਹੋਰ ਮੁੱਖ ਮੈਂਬਰ ਇਸ ਮੀਟਿੰਗ ਵਿਚ ਮੌਜੂਦ ਨਹੀਂ ਸਨ ¢ ਉਨ੍ਹਾਂ ਕਿਹਾ ਕਿ ਨਵੇਂ ਮੈਂਬਰਾਂ ਦੀ ਕਾਰਵਾਈਆਂ ਨੂੰ ਛੁਪਾਉਣ ਲਈ ਸੁਸਾਇਟੀ ਦੀ ਫਾਈਲ ਹੁਣ ਐਸ.ਡੀ.ਐਮ. ਕਾਪਸਹੇੜਾ ਦਫ਼ਤਰ ਤੋਂ ਗ਼ਾਇਬ ਹੋਣ ਦੀ ਰਿਪੋਰਟ ਆਈ ਹੈ ¢ ਜੀ.ਕੇ. ਨੇ ਐਲਾਨ ਕੀਤਾ ਕਿ ਕਿਸੀ ਵੀ ਕੀਮਤ 'ਤੇ ਭੂ-ਮਾਫ਼ੀਆ ਨੂੰ ਸਿੱਖ ਸਕੂਲਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ¢ ਬੀਤੇ ਦਿਨੀਂ ਟਰੱਸਟ ਦੇ ਇੱਕ ਸਕੂਲ ਵਿਚ 3 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦਾ ਹਵਾਲਾ ਦਿੰਦੇ ਹੋਏ ਜੀ.ਕੇ.ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਚੁੱਪੀ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ ¢ ਆਪਣੇ 'ਤੇ ਲੱਗ ਰਹੇ ਭਿ੍ਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਅਸਲ 'ਚ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ 'ਜੀ.ਕੇ. ਫੋਬੀਆ' ਹੋ ਗਿਆ ਹੈ ¢

Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਸੈੱਲ ਨੇ 17800 ਨਸ਼ੀਲੀਆਂ ਗੋਲੀਆਂ ਫੜੀਆਂ, 3 ਦੋਸ਼ੀ ਹੋਏ ਗਿ੍ਫ਼ਤਾਰ ਅਗਲੀ ਖ਼ਬਰ ਸੀ.ਐਮ. ਫਲਾਇੰਗ ਸਕੂਐਡ ਨੇ ਹਿਸਾਰ 'ਚ ਗੈਰ-ਰਜਿਸਟਰਡ ਡੈਂਟਲ ਹਸਪਤਾਲ ਦੀ ਕੀਤੀ ਜਾਂਚ 9ਵੀਂ ਜਮਾਤ ਪਾਸ ਨੌਜਵਾਨ ਮਰੀਜ਼ਾਂ...
Ad Position 24