23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਸ਼ਾ ਵਿਰੋਧੀ ਸੈੱਲ ਨੇ 17800 ਨਸ਼ੀਲੀਆਂ ਗੋਲੀਆਂ ਫੜੀਆਂ, 3 ਦੋਸ਼ੀ ਹੋਏ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਨਸ਼ਾ ਵਿਰੋਧੀ ਸੈੱਲ (ਕੇਂਦਰੀ ਜ਼ਿਲ੍ਹਾ) ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 17,800 ਆਲਪ੍ਰਾਜ਼ੋਲਮ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਤਕਰੀਬਨ 3 ਲੱਖ ਰੁਪਏ ਦੱਸੀ ਜਾਂਦੀ ਹੈ | ਫੜੇ ਗਏ ਮੁਲਜ਼ਮ ਸੰਤੋਸ਼ ਕੁਮਾਰ ਠਾਕੁਰ (35) ਨਿਵਾਸੀ ਜਗਤਪੁਰੀ ਦਿੱਲੀ ਕੋਲੋਂ ਪੁਲਿਸ ਨੇ 15,000 ਅਲਪ੍ਰਾਜ਼ੋਲਮ ਗੋਲੀਆਂ ਫੜੀਆ, ਜਦੋਂ ਉਹ ਇਨ੍ਹਾਂ ਨੂੰ ਸਕੂਟਰ 'ਤੇ ਕਿਤੇ ਲਿਜਾ ਰਿਹਾ ਸੀ | ਅਨੰਦ ਕੁਮਾਰ ਵੈਸ਼ਣਵ ਦੀ ਮੈਡੀਕਲ ਦੁਕਾਨ ਤੋਂ 2800 ਆਲਪ੍ਰਾਜ਼ੋਲਮ ਦੀਆਂ ਗੋਲੀਆਂ ਪੁਲਿਸ ਨੇ ਬਰਾਮਦ ਕੀਤੀਆਂ ਤੇ ਗਿ੍ਫ਼ਤਾਰ ਕੀਤਾ | ਇਸ ਤੋਂ ਇਲਾਵਾ ਫੜੇ ਗਏ ਅਨੰਦ ਕੁਮਾਰ ਵੈਸ਼ਣਵ ਨੇ ਮੁੱਖ ਸਪਲਾਇਰ ਸ਼ੇਰ ਖ਼ਾਨ ਦੀ ਪਹਿਚਾਣ ਕਰਾਈ ਅਤੇ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਕੀਤੀ ਜਾਂਚ ਤੋਂ ਪਤਾ ਲੱਗਾ ਕਿ ਸ਼ੇਰ ਖ਼ਾਨ, ਅਨੰਦ ਕੁਮਾਰ ਵੈਸ਼ਣਵ ਨੂੰ ਇਹ ਗੋਲੀਆਂ ਸਪਲਾਈ ਕਰਦਾ ਸੀ | ਪੁਲਿਸ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕਰ ਕੇ ਪੂਰੇ ਗਰੋਹ ਦਾ ਪਤਾ ਲਗਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਏਕਤਾ ਪਰਿਵਾਰ ਦੀ ਮੀਟਿੰਗ ਭਲਕੇ ਅਗਲੀ ਖ਼ਬਰ ਭੂ-ਮਾਫ਼ੀਆ ਨੂੰ ਕਿਸੇ ਵੀ ਕੀਮਤ 'ਤੇ ਸਿੱਖ ਸਕੂਲਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ-ਜੀ.ਕੇ. <br/>
Ad Position 24