ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੀ 12ਵੀਂ ਕਲਾਸ ਦੇ ਨਤੀਜੇ ਵਿਚ ਇਸ ਵਾਰ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਕਰ ਦਿੱਤਾ ਹੈ | ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਆਇਆ ਹੈ | ਸਰਕਾਰੀ ਸਕੂਲਾਂ ਵਿਚ ਕੁੱਲ 94.4 ਪ੍ਰਤੀਸ਼ਤ ਵਿਦਿਆਰਥੀਆਂ ਨੇ ਸਫਲਤਾ ਪਾਈ ਹੈ ਅਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 88.7 ਰਿਹਾ ਹੈ | ਇਸ ਤਰ੍ਹਾਂ ਸਰਕਾਰੀ ਸਕੂਲਾਂ ਦੀ ਪ੍ਰੀਖਿਆ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕੁੱਲ 5.67 ਫ਼ੀਸਦੀ ਬਿਹਤਰ ਰਿਹਾ ਹੈ | ਇਸ ਸਾਲ ਸਰਕਾਰੀ ਸਕੂਲਾਂ ਵਿਚ ਕੁੱਲ 1,63,307 ਵਿਦਿਆਰਥੀਆਂ ਨੇ ਪ੍ਰ੍ਰੀਖਿਆ ਦਿੱਤੀ ਸੀ, ਜਿਸ ਵਿਚ 74,187 ਵਿਦਿਆਰਥੀ ਅਤੇ 88,460 ਵਿਦਿਆਰਥਣਾਂ ਸਨ | ਇਸ ਵਿਚ 69,223 ਵਿਦਿਆਰਥੀ ਅਤੇ 85007 ਵਿਦਿਆਰਥਣਾਂ ਨੇ ਸਫਲਤਾ ਪਾਈ | ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 92.49 ਪ੍ਰਤੀਸ਼ਤ ਰਿਹਾ ਜਦਕਿ ਵਿਦਿਆਰਥਣਾਂ ਦਾ ਪਾਸ ਪ੍ਰਤੀਸ਼ਤ 96.10 ਰਿਹਾ | ਇਸ ਤਰ੍ਹਾਂ ਵਿਦਿਆਰਥਣਾਂ ਦਾ ਪਾਸ ਪ੍ਰਤੀਸ਼ਤ ਵਿਦਿਆਰਥੀਆਂ ਦੇ ਮੁਕਾਬਲੇ 3.61 ਪ੍ਰਤੀਸ਼ਤ ਜ਼ਿਆਦਾ ਰਿਹਾ ਹੈ | ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ 92,515 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 53.041 ਵਿਦਿਆਰਥੀ ਅਤੇ 39474 ਵਿਦਿਆਰਥਣਾਂ ਸ਼ਾਮਿਲ ਸਨ | ਕੁੱਲ 46,033 ਵਿਦਿਆਰਥੀ ਸਫਲ ਰਹੇ ਅਤੇ ਇਨ੍ਹਾਂ ਦਾ ਪਾਸ ਪ੍ਰਤੀਸ਼ਤ 86.79 ਰਿਹਾ ਹੈ | ਉਧਰ 36091 ਵਿਦਿਆਰਥਣਾਂ ਸਫਲ ਹੋਈਆਂ ਜਿਨ੍ਹਾਂ ਦਾ ਪਾਸ ਪ੍ਰਤੀਸ਼ਤ 91.43 ਪ੍ਰਤੀਸ਼ਤ ਰਿਹਾ ਹੈ | ਪ੍ਰਾਈਵੇਟ ਸਕੂਲਾਂ ਵਿਚ 4.64 ਪ੍ਰਤੀਸ਼ਤ ਜ਼ਿਆਦਾ ਵਿਦਿਆਰਥਣਾਂ ਨੇ ਸਫਲਤਾ ਪ੍ਰਾਪਤ ਕੀਤੀ |