22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੁਣ ਮੈਟਰੋ ਰੇਲ ਲਗਾਏਗੀ ਜ਼ਿਆਦਾ ਫੇਰੇ

Ad Position 21
No active advertisement
ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪ੍ਰਧਾਨ ਮੰਤਰੀ ਵਲੋਂ ਪੈਟਰੋਲ ਤੇ ਡੀਜ਼ਲ ਬਚਾਉਣ ਦੀ ਕੀਤੀ ਅਪੀਲ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ | ਉਧਰ ਦਿੱਲੀ ਸਰਕਾਰ ਨੇ ਇਸ ਅਪੀਲ ਦੀ ਹਮਾਇਤ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਤਾਂ ਕਿ ਪੈਟਰੋਲ ਤੇ ਡੀਜ਼ਲ ਦੀ ਬੱਚਤ ਹੋ ਸਕੇ | ਉਧਰ ਦੂਸਰੇ ਪਾਸੇ ਮੈਟਰੋ ਰੇਲ ਵਿਚ ਭੀੜ ਪ੍ਰਤੀ ਫ਼ੈਸਲਾ ਕੀਤਾ ਗਿਆ ਹੈ ਕਿ ਮੈਟਰੋ ਰੇਲ ਹੁਣ ਪਹਿਲਾਂ ਨਾਲੋਂ ਜ਼ਿਆਦਾ ਫੇਰੇ ਲਗਾਏਗੀ ਤਾਂ ਕਿ ਲੋਕਾਂ ਨੂੰ ਸਫ਼ਰ ਪ੍ਰਤੀ ਕਿਸੇ ਵੀ ਕਿਸਮ ਦੀ ਤੰਗੀ ਨਾ ਆ ਸਕੇ | ਇਸ ਦੇ ਨਾਲ ਹੀ ਸਰਕਾਰੀ ਕਾਲੋਨੀਆਂ ਦੇ ਕਰਮਚਾਰੀਆਂ ਦੇ ਮੈਟਰੋ ਸਟੇਸ਼ਨ ਤੱਕ ਲਿਆਉਣ ਲਈ 58 ਬੱਸਾਂ ਨੂੰ ਵਿਸ਼ੇਸ਼ ਤੌਰ 'ਤੇ ਲਗਾਇਆ ਗਿਆ ਹੈ ਅਤੇ 6300 ਦੇ ਕਰੀਬ ਬੱਸਾਂ ਵੀ ਸੜਕ 'ਤੇ ਚਲਾਈਆਂ ਗਈਆਂ ਹਨ | ਇਸ ਤੋਂ ਇਲਾਵਾ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਟਿਕਟਾਂ ਦੀ ਸਹੂਲਤ ਵੀ ਪਹਿਲਾਂ ਨਾਲੋਂ ਵਧਾਈ ਜਾ ਰਹੀ ਹੈ | ਦਿੱਲੀ ਵਿਚ ਇਸ ਸਮੇਂ 4538 ਇਲੈਕਟਿ੍ਕ ਬੱਸਾਂ ਸੜਕਾਂ 'ਤੇ ਚੱਲ ਰਹੀਆਂ ਹਨ | ਵੈਸੇ ਵੀ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਲੋਕ ਮੈਟਰੋ ਰੇਲ ਤੇ ਏ.ਸੀ. ਬੱਸਾਂ ਵਿਚ ਸਫ਼ਰ ਕਰ ਰਹੇ ਹਨ ਅਤੇ ਨਾਲ ਹੀ ਏ.ਸੀ. ਬੱਸਾਂ ਵਿਚ ਸਫ਼ਰ ਕਰਨ ਨੂੰ ਪਹਿਲ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸੀ.ਐਨ.ਜੀ. ਦੀ ਕੀਮਤ ਵਧਣ 'ਤੇ ਕਾਰੋਬਾਰੀ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਐਸ. ਡੀ. ਐਮ. ਵਿਆਸਪੁਰ ਜਸਪਾਲ ਸਿੰਘ ਗਿੱਲ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24