22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦਿੱਲੀ 'ਚ ਧੁੱਪ ਤੇ ਗਰਮੀ ਦਾ ਬਰਸ ਰਿਹੈ ਕਹਿਰ

Ad Position 21
No active advertisement
ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਧੁੱਪ ਤੇ ਗਰਮੀ ਦਾ ਕਹਿਰ ਬਰਸ ਰਿਹਾ ਹੈ ਅਤੇ ਇਸ ਤੋਂ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ | ਦੁਪਹਿਰ ਦੇ ਸਮੇਂ ਘਰਾਂ ਤੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਹਾਲਾਂਕਿ ਪਿਛਲੇ ਦਿਨੀਂ ਮੌਸਮ ਵਿਚ ਅਦਲਾ-ਬਦਲੀ ਰਹੀ ਹੈ ਪ੍ਰੰਤੂ 3-4 ਦਿਨਾਂ ਤੋਂ ਜੋ ਗਰਮੀ ਪੈ ਰਹੀ ਹੈ, ਉਸ ਨੂੰ ਸਹਿਣਾ ਮੁਸ਼ਕਿਲ ਹੋ ਗਿਆ ਹੈ | ਉਧਰ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 23 ਮਈ ਵਿਚ ਮੌਸਮ ਗਰਮ ਰਹਿਣ ਦੀ ਸੰਭਾਵਨਾ ਜਤਾਈ ਹੈ ਅਤੇ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਲਗਾਇਆ ਹੈ | ਇਸ ਨਾਲ ਹੀ 19 ਤੇ 20 ਮਈ ਲਈ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਹੈ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਹੁਣ ਗਰਮ ਹਵਾਵਾਂ ਦੇ ਚੱਲਣ ਦੀ ਉਮੀਦ ਵੀ ਬਣਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੂਰਜ ਦੀ ਤੇਜ਼ ਤਪਸ਼ ਵੀ ਮਹਿਸੂਸ ਹੋਵੇਗੀ | ਪੈ ਰਹੀ ਗਰਮੀ ਦੇ ਕਾਰਨ ਦਿੱਲੀ ਵਿਚ ਬਿਜਲੀ ਦੀ ਮੰਗ ਪਹਿਲਾਂ ਨਾਲੋਂ ਵਧ ਚੁੱਕੀ ਹੈ, ਕਿਉਂਕਿ ਘਰਾਂ, ਦਫ਼ਤਰਾਂ ਵਿਚ ਏ.ਸੀ., ਕੂਲਰ ਅਤੇ ਪੱਖੇ ਦਿਨ ਰਾਤ ਚੱਲ ਰਹੇ ਹਨ | ਹਰ ਘਰ ਵਿਚ 2 ਜਾਂ 3 ਏ.ਸੀ. ਸਾਰੀ ਰਾਤ ਚੱਲ ਰਹੇ ਹਨ | ਉਧਰ ਬਿਜਲੀ ਕੰਪਨੀਆਂ ਨੂੰ ਇਨ੍ਹਾਂ ਦਿਨਾਂ ਵਿਚ ਬਿਜਲੀ ਪ੍ਰਤੀ ਇੰਤਜ਼ਾਮ ਕਰਨੇ ਪੈਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਨਸ਼ਾ ਤਸਕਰ ਕੋਲੋਂ ਭੰਗ ਤੇ ਨਕਦੀ ਫੜੀ ਅਗਲੀ ਖ਼ਬਰ ਪੁਲਿਸ ਨੇ ਦਿੱਲੀ 'ਚ ਚੱਲ ਰਹੀਆਂ ਦੋ ਨਕਲੀ ਵਰਕਸ਼ਾਪਾਂ ਫੜੀਆਂ
Ad Position 24