22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੱਥਾਂ ਦੇ ਅੰਗੂਠੇ ਕੱਟਣ ਵਾਲਾ ਬ੍ਰਹਮਦੇਵ ਭਗਤ ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਅਪਰਾਧੀ ਅਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਮੁੱਖ ਅਪਰਾਧੀ ਬ੍ਰਹਮਦੇਵ ਭਗਤ ਨੂੰ ਪੂਰਨੀਆ, ਬਿਹਾਰ ਤੋਂ ਕਾਬੂ ਕੀਤਾ ਅਤੇ ਇਸ ਦੇ ਦੋ ਸਾਥੀਆਂ ਜਤਿੰਦਰ ਅਤੇ ਅਮਰਦੀਪ ਨੂੰ ਦਿੱਲੀ ਤੋਂ ਫੜਿਆ | ਬ੍ਰਹਮਦੇਵ ਭਗਤ ਪੁਲਿਸ ਤੋਂ ਬਚ ਰਿਹਾ ਸੀ ਅਤੇ ਬਿਹਾਰ ਚਲਾ ਗਿਆ ਸੀ | ਪੁਲਿਸ ਨੇ ਇਸ ਨੂੰ ਤਕਨੀਕੀ ਵਿਸ਼ਲੇਸ਼ਣ, ਪੁੱਛਗਿੱਛ ਅਤੇ ਮੁਖ਼ਬਰਾਂ ਦੀ ਸਹਾਇਤਾ ਨਾਲ ਬਿਹਾਰ ਤੋਂ ਕਾਬੂ ਕੀਤਾ | ਅਪਰਾਧੀ ਬ੍ਰਹਮਦੇਵ ਭਗਤ ਨੇ ਸੁਰਿੰਦਰ ਨੰਦਾ ਅਤੇ ਕਪਿਲ ਚੱਢਾ ਜੋ ਕਿ ਕੰਪਨੀ ਵਿਚ ਕੰਮ ਕਰਦੇ ਸਨ, ਨੂੰ ਦੁਆਰਕਾ ਬੈਠਕ ਕਰਨ ਲਈ ਬੁਲਾਇਆ | ਜਦੋਂ ਇਹ ਪੁੱਜੇ ਤੇ ਬ੍ਰਹਮਦੇਵ ਭਗਤ ਤੇ ਉਸ ਦੇ ਸਾਥੀਆਂ 'ਤੇ ਹਮਲਾ ਕਰਕੇ ਸੁਰਿੰਦਰ ਨੰਦਾ ਦੀ ਹੀਰੇ ਦੀ ਅੰਗੂਠੀ ਤੇ 27 ਹਜ਼ਾਰ ਰੁਪਏ ਖੋਹ ਲਏ ਅਤੇ ਨਾਲ ਹੀ ਚਾਕੂ ਨਾਲ ਸੁਰਿੰਦਰ ਨੰਦਾ ਦੇ ਹੱਥਾਂ ਦੇ ਦੋਵੇਂ ਅੰਗੂਠੇ ਕੱਟ ਦਿੱਤੇ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ | ਕਪਿਲ ਚੱਢਾ ਕਿਵੇਂ ਨਾ ਕਿਵੇਂ ਸੁਰਿੰਦਰ ਨੰਦਾ ਨੂੰ ਹਸਪਤਾਲ ਲੈ ਗਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਪਹਿਲਾਂ ਬ੍ਰਹਮਦੇਵ ਭਗਤ ਦੇ ਦੋ ਸਾਥੀਆਂ ਨੂੰ ਫੜ ਲਿਆ ਅਤੇ ਬਾਅਦ ਵਿਚ ਬ੍ਰਹਮਦੇਵ ਭਗਤ ਨੂੰ ਗਿ੍ਫ਼ਤਾਰ ਕੀਤਾ | ਬ੍ਰਹਮਦੇਵ ਭਗਤ ਨੇ ਸੁਰਿੰਦਰ ਨੰਦਾ ਤੋਂ ਜ਼ਬਰਦਸਤੀ ਦਸਤਾਵੇਜ਼ਾਂ 'ਤੇ 11 ਲੱਖ ਰੁਪਏ ਦੇਣ ਪ੍ਰਤੀ ਦਸਤਖ਼ਤ ਕਰਵਾ ਲਏ ਸਨ | ਬ੍ਰਹਮਦੇਵ ਭਗਤ ਨੇ ਸਭ ਕੁਝ ਕਬੂਲਿਆ ਹੈ | ਪੁਲਿਸ ਇਸ ਤੋਂ ਹੋਰ ਵੀ ਜਾਂਚ ਕਰ ਰਹੀ ਹੈ ਅਤੇ 11 ਲੱਖ ਰੁਪਏ ਪ੍ਰਤੀ ਦਸਤਖ਼ਤ ਕਿਉਂ ਕਰਵਾਏ, ਸਮੁੱਚੇ ਮਾਮਲੇ ਪ੍ਰਤੀ ਪੁਲਿਸ ਨੂੰ ਸਮੁੱਚੀ ਜਾਂਚ ਤੋਂ ਬਾਅਦ ਪਤਾ ਲੱਗੇਗਾ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਲਗਾਤਾਰ ਹੜਤਾਲ ਜਾਰੀ ਅਗਲੀ ਖ਼ਬਰ ਚਾਂਦਨੀ ਚੌਕ ਦੇ ਸਰਾਫਾ ਕਾਰੋਬਾਰੀਆਂ ਦਾ ਧੰਦਾ ਹੋ ਰਿਹੈ ਚੌਪਟ
Ad Position 24