06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਐਚ.ਕੇ.ਆਰ.ਐਨ. ਦੇ ਕਰਮਚਾਰੀਆਂ ਨੂੰ 4 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ ਕਰਮਚਾਰੀ ਯੂਨੀਅਨ ਨੇ ਐਚਕੇਆਰਐਨ ਦੇ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਆਪਣਾ ਮੰਗ ਪੱਤਰ ਦਿੰਦੇ ਹੋਏ ਐਚਕੇਆਰਐਨ ਦੇ ਕਰਮਚਾਰੀ | ਤਸਵੀਰ : ਪੰਨੀਵਾਲੀਆ <br/> 21-05-2026
ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ (ਸੀਡੀਐਲਯੂ) 'ਚ ਐਚਕੇਆਰਐਨ ਸਕੀਮ ਦੇ ਤਹਿਤ ਕੰਮ ਕਰਨ ਵਾਲੇ 29 ਨਾਨ ਟੀਚਿੰਗ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ | ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਇਸ ਸਬੰਧੀ ਐਚਕੇਆਰਐਨ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ ਹੈ | ਯੂਨੀਅਨ ਦੇ ਪ੍ਰਧਾਨ ਜਗਦੀਸ਼ ਲੂਨਾ ਅਤੇ ਸਕੱਤਰ ਸੁਨੀਲ ਗੋਦਾਰਾ ਨੇ ਦੱਸਿਆ ਕਿ ਸੁਰੱਖਿਆ ਗਾਰਡ, ਹੈਲਪਰ, ਸਵੀਪਰ, ਲੈਬ ਅਟੈਂਡੈਂਟ ਅਤੇ ਕੰਪਿਊਟਰ ਪ੍ਰੋਗਰਾਮ ਸਮੇਤ 29 ਕਰਮਚਾਰੀਆਂ ਦੀਆਂ ਤਨਖਾਹਾਂ 1 ਅਕਤੂਬਰ, 2025 ਤੋਂ 19 ਜਨਵਰੀ, 2026 ਤੱਕ ਬਕਾਇਆ ਹਨ | ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਰਮਚਾਰੀ ਗੁਜ਼ਾਰਾ ਕਰਨਾ ਅÏਖਾ ਹੋ ਗਿਆ ਹੈ | ਲਈ ਸੰਘਰਸ਼ ਕਰ ਰਹੇ ਹਨ | ਮੰਗ ਪੱਤਰ ਰਾਹੀਂ ਡਾਇਰੈਕਟਰ ਤੋਂ ਮੰਗ ਕੀਤੀ ਗਈ ਹੈ ਕਿ 01.10.2025 ਤੋਂ 19.01.2026 ਤੱਕ ਸਾਰੇ 29 ਕਰਮਚਾਰੀਆਂ ਦੀ ਬਕਾਇਆ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਕਰਮਚਾਰੀ ਆਪਣਾ ਘਰ ਚਲਾ ਸਕਣ ਅਤੇ ਆਪਣੇ ਪਰਿਵਾਰਾਂ ਦੀ ਦੇਖਭਾਲ ਬਿਹਤਰ ਢੰਗ ਨਾਲ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਭਾਜਪਾ ਸਰ... ਅਗਲੀ ਖ਼ਬਰ ਜੀ.ਐਨ. ਸਕੂਲ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ
Ad Position 24