06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਐੱਸ.ਡੀ.ਐਮ. ਨੇ ਐਸ.ਆਈ.ਆਰ. ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ- ਦਿੱਤੇ ਜ਼ਰੂਰੀ ਨਿਰਦੇਸ਼ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਹਰੇਕ ਬੂਥ 'ਤੇ ਕਰਨ ਇਕ ਬੀ.ਐਲ.ਏ.-1 ਅਤੇ ਬੀ.ਐਲ.ਏ.-2 ਨਿਯੁਕਤ

Ad Position 21
No active advertisement
ਅਜੀਤ ਡੈਸਕ 21-05-2026
ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)-ਐਸ.ਡੀ.ਐਮ. ਸੰਜੇ ਕੁਮਾਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਮੁਹਿੰਮ 5 ਜੂਨ ਨੂੰ ਸ਼ੁਰੂ ਹੋਵੇਗੀ | ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੀਆਂ ਜ਼ਰੂਰੀ ਤਿਆਰੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣ | ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਮੁਹਿੰਮ ਨਾਲ ਸੰਬੰਧਿਤ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣੇ ਚਾਹੀਦੇ ਹਨ | ਇਸ ਕੰਮ ਵਿਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਐੱਸ.ਡੀ.ਐਮ. ਸੰਜੇ ਕੁਮਾਰ ਨੇ ਬੁੱਧਵਾਰ ਨੂੰ ਮਿੰਨੀ ਸਕੱਤਰੇਤ ਵਿਖੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ | ਇਸ ਤੋਂ ਪਹਿਲਾਂ, ਹਰਿਆਣਾ ਚੋਣ ਕਮਿਸ਼ਨ ਦੇ ਸੀ.ਈ.ਓ. ਏ. ਸ੍ਰੀ ਨਿਵਾਸ ਨੇ ਐੱਸ.ਆਈ.ਆਰ. ਪ੍ਰਕਿਰਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਾਸਿੰਗ ਰਾਹੀਂ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਵੋਟਰ ਸੂਚੀ ਸੋਧ ਪ੍ਰਕਿਰਿਆ ਲੋਕਤੰਤਰੀ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਅਤੇ ਇਸ ਲਈ, ਸਾਰੇ ਸੰਬੰਧਿਤ ਵਿਭਾਗਾਂ ਨੂੰ ਤਾਲਮੇਲ ਯਕੀਨੀ ਬਣਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ, ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਬੂਥ 'ਤੇ ਇਕ ਬੀ.ਐਲ.ਏ.-1 ਅਤੇ ਬੀ.ਐਲ.ਏ.-2 ਦੀ ਨਿਯੁਕਤੀ ਯਕੀਨੀ ਬਣਾਉਣੀ ਹੈ | ਉਨ੍ਹਾਂ ਚੋਣ ਦਫ਼ਤਰ ਨੂੰ ਜ਼ਿਲ੍ਹਾ ਪੱਧਰ 'ਤੇ ਇਕ ਕਾਲ ਸੈਂਟਰ ਸਥਾਪਤ ਕਰਨ ਅਤੇ ਵਿਧਾਨ ਸਭਾ ਪੱਧਰ ਤੱਕ ਸੰਚਾਰ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਚਾਰ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਕੈਥਲ, ਕਲਾਇਤ, ਗੂਹਲਾ ਅਤੇ ਪੁੰਡਰੀ ਸ਼ਾਮਲ ਹਨ, ਅਤੇ ਕੁੱਲ 807 ਬੂਥ ਹਨ | ਵੋਟਰਾਂ ਦੀ ਗੱਲ ਕਰੀਏ ਤਾਂ 8,08,307 ਵੋਟਰ ਹਨ | ਐੱਸ.ਆਈ.ਆਰ. ਵੈਲੀਡੇਸਨ ਦੀ ਮਿਤੀ 1 ਜੁਲਾਈ, 2026 ਨਿਰਧਾਰਿਤ ਕੀਤੀ ਗਈ ਹੈ | ਬੀ.ਐਲ.ਓਜ. ਦੀ ਸਿਖਲਾਈ ਅਤੇ ਜ਼ਰੂਰੀ ਸਮਗਰੀ ਦੀ ਵੰਡ 5 ਤੋਂ 14 ਜੂਨ ਤੱਕ ਕੀਤੀ ਜਾਵੇਗੀ, ਜਦੋਂ ਕਿ ਬੀ.ਐਲ.ਓਜ. ਦੁਆਰਾ ਘਰ-ਘਰ ਜਾ ਕੇ ਤਸਦੀਕ 15 ਜੂਨ ਤੋਂ 14 ਜੁਲਾਈ ਤੱਕ ਕੀਤੀ ਜਾਵੇਗੀ, ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸਨ 14 ਜੁਲਾਈ ਤੱਕ ਪੂਰੀ ਕੀਤੀ ਜਾਵੇਗੀ, ਅਤੇ ਡਰਾਫ਼ਟ ਵੋਟਰ ਸੂਚੀ 21 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਪ੍ਰਾਪਤ ਕਰਨ ਦੀ ਮਿਆਦ 21 ਜੁਲਾਈ ਤੋਂ 20 ਅਗਸਤ ਤੱਕ ਹੋਵੇਗੀ, ਜਦੋਂ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 21 ਜੁਲਾਈ ਤੋਂ 18 ਸਤੰਬਰ, 2026 ਤੱਕ ਕੀਤਾ ਜਾਵੇਗਾ | ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 22 ਸਤੰਬਰ, 2026 ਨੂੰ ਹੋਵੇਗੀ | ਉਨ੍ਹਾਂ ਜਨਤਾ ਨੂੰ ਘਰ-ਘਰ ਜਾ ਕੇ ਤਸਦੀਕ ਦੌਰਾਨ ਬੀਐਲਓਜ ਅਤੇ ਚੋਣ ਡਿਊਟੀ ਸਟਾਫ਼ ਨਾਲ ਸਹਿਯੋਗ ਕਰਨ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੀ ਅਪੀਲ ਵੀ ਕੀਤੀ | ਵੋਟਰ ਕਿਸੇ ਵੀ ਸਮੱਸਿਆ ਜਾਂ ਜਾਣਕਾਰੀ ਲਈ ਟੋਲ-ਫ੍ਰੀ ਨੰਬਰ 1950 'ਤੇ ਸੰਪਰਕ ਕਰ ਸਕਦੇ ਹਨ | ਇਸ ਮੌਕੇ ਗੁਹਲਾ ਦੇ ਐਸਡੀਐਮ ਕੈਪਟਨ ਪ੍ਰਮੇਸ ਸਿੰਘ, ਕਲਾਇਤ ਦੇ ਐਸਡੀਐਮ ਅਜੇ ਹੁੱਡਾ, ਡੀ.ਆਈ.ਪੀ.ਆਰ.ਓ. ਨਸੀਬ ਸੈਣੀ, ਏ.ਆਈ.ਪੀ.ਆਰ.ਓ. ਅਮਿਤ ਕੌਸ਼ਿਕ, ਚੋਣ ਕਾਨੂੰਨਗੋ ਰਾਜਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਡਰੱਗ ਅਫ਼ਸਰ ਵਲੋਂ ਸੀਲ ਕੀਤੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ <br/> ਅਗਲੀ ਖ਼ਬਰ ਹੈਦਰਵਾਲਾ ਸਕੂਲ ਵਿਖੇ ਹੋਣਹਾਰ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ <br/>
Ad Position 24