05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡੇਰਾ ਸੰਤਪੁਰਾ ਵਿਖੇ ਅਰਦਾਸ ਉਪਰੰਤ ਦੀਵਾਨ ਹਾਲ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 21-05-2026
ਯਮੁਨਾਨਗਰ, 20 ਮਈ (ਗੁਰਦਿਆਲ ਸਿੰਘ ਨਿਮਰ)-ਡੇਰਾ ਸੰਤਪੁਰਾ ਵਿਖੇ ਮਹੰਤ ਕਰਮਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਦੀਵਾਨ ਹਾਲ ਦੇ ਨਵੀਨੀਕਰਨ ਅਤੇ ਏਅਰ ਕੰਡੀਸ਼ਨਰ (ਏ. ਸੀ.) ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਘਰ ਦਾ ਕੰਮ ਸਾਧ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੈ | ਗੁਰੂ ਨਾਨਕ ਗਰਲਜ਼ ਕਾਲਜ ਦੇ ਜਨਰਲ ਸਕੱਤਰ ਐਮ. ਐਸ. ਸਾਹਨੀ ਨੇ ਕਿਹਾ ਕਿ ਸੰਗਤ ਦੀ ਸਹੂਲਤ ਲਈ ਦੀਵਾਨ ਹਾਲ ਵਿਚ ਏਅਰ ਕੰਡੀਸ਼ਨਰ ਜ਼ਰੂਰੀ ਹੈ | ਇਹ ਨਵੀਨੀਕਰਨ ਸੰਗਤ ਦੀਆਂ ਬੇਨਤੀਆਂ ਦੇ ਜਵਾਬ ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ 'ਚ ਤੇਜ਼ ਗਰਮੀ ਦੌਰਾਨ ਦੀਵਾਨ ਹਾਲ 'ਚ ਬੈਠਣ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਿਆ ਗਿਆ ਸੀ | ਕਾਲਜ ਦੀ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਗਤ ਨੂੰ ਗੁਰੂ ਘਰ 'ਚ ਕੋਈ ਅਸੁਵਿਧਾ ਨਾ ਹੋਵੇ | ਉਨ੍ਹਾਂ ਨੇ ਸੰਗਤ ਨੂੰ ਵੱਡੀ ਗਿਣਤੀ ਵਿਚ ਸੇਵਾ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਦੌਰਾਨ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਗੁਰੂ ਨਾਨਕ ਗਰਲਜ਼ ਦੀ ਪਿ੍ੰਸੀਪਲ ਡਾ. ਸੁਖਵਿੰਦਰ ਕੌਰ, ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀ ਪਿ੍ੰਸੀਪਲ ਡਾ. ਜਸਪ੍ਰੀਤ ਕੌਰ, ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਪਰਮਦੀਪਿਕਾ ਸੇਠੀ ਸਮੇਤ ਵੱਡੀ ਗਿਣਤੀ 'ਚ ਸਾਧ ਸੰਗਤ ਅਤੇ ਕਾਲਜ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਵਿਸ਼ਵ ਵਾਤਾਵਰਣ ਦਿਵਸ 2026 ਮੁਹਿੰਮ ਤਹਿਤ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਨੇ ਸਰਕਾਰੀ ਸਕੂਲ 'ਚ ਵਾਟਰ ਕੂਲਰ ਲਗਵਾਇਆ
Ad Position 24