08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਿਜਲੀ ਦੀ ਮੰਗ 84.39 ਮੈਗਾਵਾਟ ਤੱਕ ਪੁੱਜੀ ਦਿੱਲੀ ਵਿਚ ਬਿਜਲੀ ਦੀ ਜ਼ਿਆਦਾ ਖ਼ਪਤ ਹੋਣ 'ਤੇ ਵਧ ਰਹੀ ਹੈ ਮੰਗ

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇੰਨੀ ਗਰਮੀ, ਤਪਸ਼ ਤੇ ਧੁੱਪ ਹੋ ਰਹੀ ਹੈ ਕਿ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਲੋਕਾਂ ਦੇ ਘਰਾਂ, ਦਫ਼ਤਰਾਂ, ਫੈਕਟਰੀਆਂ ਤੇ ਹੋਰ ਥਾਵਾਂ 'ਤੇ ਏ.ਸੀ. ਹੀ ਜ਼ਿਆਦਾ ਚੱਲ ਰਹੇ ਹਨ | ਕੂਲਰ ਦੇ ਮੁਕਾਬਲੇ ਏ.ਸੀ. ਹੀ ਏ.ਸੀ. ਵਿਖਾਈ ਦੇ ਰਹੇ ਹਨ | ਇਸ ਮਾਮਲੇ ਨੂੰ ਵੇਖਦੇ ਹੋਏ ਦਿੱਲੀ ਵਿਚ ਬਿਜਲੀ ਦੀ ਮੰਗ 84.39 ਮੈਗਾਵਾਟ ਤੱਕ ਪੁੱਜ ਗਈ ਹੈ | ਉਧਰ ਟਾਟਾ ਪਾਵਰ, ਦਿੱਲੀ ਡਿਸਟਰੀਬਿਊਸ਼ਨ ਲਿਮਟਿਡ, ਇਸ ਸੀਜਨ ਵਿਚ ਹੁਣ ਤੱਕ ਤਕਰੀਬਨ ਇਕ ਤਿਹਾਈ ਬਿਜਲੀ ਦੀ ਸਪਲਾਈ ਕਰ ਰਹੀਆਂ ਹਨ | ਹੁਣ ਦਿਨੋ-ਦਿਨ ਬਿਜਲੀ ਦੀ ਲਗਾਤਾਰ ਖ਼ਪਤ ਵਧਦੀ ਜਾ ਰਹੀ ਹੈ, ਜਿਸ ਕਰਕੇ ਕੰਪਨੀਆਂ ਨੂੰ ਵੀ ਚਿੰਤਾ ਲੱਗੀ ਹੋਈ ਹੈ ਅਤੇ ਉਨ੍ਹਾਂ ਨੇ ਇਸ ਸਮੱਸਿਆ ਨਾਲ ਨਿਪਟਣ ਲਈ ਤਕਰੀਬਨ 550 ਮੈਗਾਵਾਟ ਤੱਕ ਬਿਜਲੀ ਖਰੀਦਣ ਦੀ ਇਕ ਯੋਜਨਾ ਬਣਾਈ ਹੈ | ਊਰਜਾ ਖ਼ਪਤ ਨੂੰ ਜ਼ਿਆਦਾ ਬਿਹਤਰ ਬਣਾਉਣ ਲਈ ਕੰਪਨੀਆਂ ਵਿਚਾਰ ਕਰ ਰਹੀਆਂ ਹਨ | ਬਿਜਲੀ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਦੀ ਸਪਲਾਈ ਬਰਕਰਾਰ ਰਹੇ ਅਤੇ ਬਿਜਲੀ ਦੇ ਕੱਟ ਨਾ ਲੱਗਣ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ ਬਿਜਲੀ ਦੀ ਜ਼ਿਆਦਾ ਖ਼ਪਤ ਹੋਣ 'ਤੇ ਵਧ ਰਹੀ ਹੈ ਮੰਗ ਅਗਲੀ ਖ਼ਬਰ ਸਿਰਸਾ ਵਲੋਂ ਦਿੱਲੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
Ad Position 24