25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਰਿਹਾਇਸ਼ੀ ਖੇਤਰ ਦੇ ਪੈਟਰੋਲ ਪੰਪ ਦੀਆਂ ਛੱਤ 'ਤੇ ਕੱਢੀਆਂ ਪਾਈਪਾਂ 'ਚ ਲੱਗੀ ਅੱਗ, ਇਲਾਕੇ 'ਚ ਫੈਲੀ ਦਹਿਸ਼ਤ ਪੈਟਰੋਲ ਪੰਪ ਬੰਦ ਕਰਵਾਉਣ ਲਈ ਡੀ.ਸੀ. ਨੂੰ ਮਿਲਣਗੇ-ਇਲਾਕਾ ਵਾਸੀ <br/>

Ad Position 21
No active advertisement
ਅਜੀਤ ਡੈਸਕ 28-05-2026
ਜਲੰਧਰ, 27 ਮਈ (ਜਤਿੰਦਰ ਪੰਮੀ)-ਬਸਤੀ ਮਿੱਠੂ 'ਚ ਪੈਂਦੇ ਗੁਰੂ ਅਰਜਨ ਦੇਵ ਨਗਰ ਸਥਿਤ ਪੈਟਰੋਲ ਪੰਪ ਦੀਆਂ ਛੱਤ 'ਤੇ ਕੱਢੀਆਂ ਗਈਆਂ ਪਾਈਪਾਂ ਨੂੰ ਅੱਗ ਲੱਗਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ | ਅੱਗ ਲੱਗੀ ਦੇਖ ਕੇ ਉਥੇ ਕੰਮ ਕਰਨ ਵਾਲੇ ਕਰਿੰਦੇ ਡਰ ਕੇ ਬਾਹਰ ਨੂੰ ਭੱਜ ਗਏ ਹਾਲਾਂਕਿ ਇੱਕ ਵਿਅਕਤੀ ਨੇ ਹਿੰਮਤ ਦਿਖਾਉਂਦਿਆਂ ਅੱਗ ਬੁਝਾਊ ਯੰਤਰ ਵਾਲਾ ਸਿਲੰਡਰ ਖੋਲ੍ਹ ਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕ ਇਕੱਤਰ ਹੋ ਗਏ ਅਤੇ ਪੈਟਰੋਲ ਪੰਪ ਮਾਲਕ ਖ਼ਿਲਾਫ਼ ਰੱਜ ਕੇ ਭੜਾਸ ਕੱਢੀ | ਲੋਕਾਂ ਨੇ ਕਿਹਾ ਕਿ ਇਸ ਪੈਟਰੋਲ ਪੰਪ 'ਤੇ ਅੱਗ ਲੱਗਣ ਦੀ ਇਹ ਲਗਾਤਾਰ ਤੀਜੀ ਘਟਨਾ ਹੈ ਪਰ ਪੈਟਰੋਲ ਪੰਪ ਦਾ ਮਾਲਿਕ ਇਸ ਦਾ ਕੋਈ ਯੋਗ ਹੱਲ ਨਹੀਂ ਕੱਢਦਾ | ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇੱਕ ਮੋਟਰਸਾਈਕਲ ਨੂੰ ਇੱਥੇ ਅੱਗ ਲੱਗ ਗਈ ਸੀ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬੇਹੱਦ ਸੰਘਣੀ ਆਬਾਦੀ ਵਿੱਚ ਪੈਟਰੋਲ ਪੰਪ ਪਾਸ ਕਰਨਾ ਨਿਯਮਾਂ ਦੇ ਉਲਟ ਹੈ | ਵਾਰ-ਵਾਰ ਅੱਗ ਲੱਗਣ ਨਾਲ ਇਲਾਕੇ ਦੇ ਲੋਕ ਬਹੁਤ ਡਰ ਤੇ ਸਹਿਮ ਦੇ ਮਾਹੌਲ ਵਿੱਚ ਰਹਿ ਰਹੇ ਹਨ | ਲੋਕਾਂ ਦੀ ਮੰਗ ਹੈ ਕਿ ਇਸ ਪੈਟਰੋਲ ਪੰਪ ਦੀ ਮਨਜ਼ੂਰੀ ਰੱਦ ਕਰਕੇ ਜਲਦੀ ਤੋਂ ਜਲਦੀ ਸੰਘਣੀ ਆਬਾਦੀ 'ਚੋਂ ਕਿਤੇ ਹੋਰ ਤਬਦੀਲ ਕੀਤਾ ਜਾਵੇ | ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਇਹ ਪੈਟਰੋਲ ਪੰਪ ਬੰਦ ਕਰਵਾਉਣਗੇ | ਲੋਕਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਭੁੱਖ ਹੜਤਾਲ ਵੀ ਕਰਨਗੇ | ਇਸ ਮੌਕੇ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਖਾਲਸਾ, ਹਰਭਜਨ ਸਿੰਘ ਸਕੱਤਰ ਪੀਪੀਸੀਸੀ, ਆਈਐਸ ਬੱਗਾ, ਮਿਸ਼ਨ ਸਹੀਦਾਂ ਤਰਨਾ ਦਲ ਤੋਂ ਭਵਨਜੀਤ ਸਿੰਘ, ਬਘੇਲ ਸਿੰਘ, ਨਿਹਾਲ ਸਿੰਘ ਨਿਹੰਗ, ਸੁਖਦੇਵ ਸਿੰਘ,ਬਲਵਿੰਦਰ ਸਿੰਘ, ਗੁਰਮੀਤ ਸਿੰਘ ਗੋਰਾ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ, ਸਿੱਖ ਐਕਸ਼ਨ ਕਮੇਟੀ ਤੋਂ ਦਵਿੰਦਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, , ਗੁ ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਤੋਂ ਅਜੀਤ ਸਿੰਘ, ਗੁਰਦੁਆਰਾ ਗੁਰੂ ਨਾਨਕ ਨਗਰ ਤੋਂ ਜਰਨੈਲ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਵਾਲਾ ਜੀ ਰੂਟ ਦੀਆਂ ਬੱਸਾਂ ਬੰਦ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਆਪ ਸਰਕਾਰ-ਜਸਲੀਨ ਸੇਠੀ ਭਾਜਪਾ ਦੀ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਸਮਰ ਕੈਂਪ ਦਾ ਸ਼ਾਨਦਾਰ ਆਗਾਜ਼
Ad Position 24