24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਤਿੰਨ ਰੋਜ਼ਾ ਆਰਟ ਇਨ ਐਕਸ਼ਨ ਵਰਕਸ਼ਾਪ ਕਰਵਾਈ

ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗ੍ਰਹਿ ਵਿਗਿਆਨ ਵਿਭਾਗ ਆਈ. ਆਈ.

Ad Position 21
No active advertisement
ਅਜੀਤ ਡੈਸਕ 25-09-2026
ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗ੍ਰਹਿ ਵਿਗਿਆਨ ਵਿਭਾਗ ਆਈ. ਆਈ. ਸੀ. ਇਨਕਿਊਬੇਸ਼ਨ ਹੁਨਰ ਵਿਕਾਸ ਅਤੇ ਰੁਜ਼ਗਾਰ ਉਤਪਤੀ ਸੈੱਲ ਤੇ ਡੀ. ਏ. ਵੀ. ਗਰਲਜ਼ ਕਾਲਜ ਦੀ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਇਕਾਈ ਨੇ ਤਿੰਨ ਰੋਜ਼ਾ ਆਰਟ ਇਨ ਐਕਸ਼ਨ ਵਰਕਸ਼ਾਪ ਕਰਵਾਈ। ਪਿਡੀਲਾਈਟ ਅੰਬਾਲਾ ਦੀ ਕਲਾ ਮਾਹਿਰ ਰਸ਼ਮੀ ਮਲਿਕ ਨੇ ਵਿਦਿਆਰਥੀਆਂ ਨੂੰ ਹੱਥ ਨਾਲ ਬਣੀ ਕਲਾ ਤੇ ਮਿੱਟੀ ਦੇ ਮਾਡਲਿੰਗ ਦੀਆਂ ਵੱਖ-ਵੱਖ ਤਕਨੀਕਾਂ ਵਿਚ ਸਿਖਲਾਈ ਦਿੱਤੀ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ, ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਪਾਰੁਲ ਸਿੰਘ ਤੇ ਕਨਿਕਾ ਗੋਇਲ ਤੇ ਹੁਨਰ ਵਿਕਾਸ ਅਤੇ ਰੁਜ਼ਗਾਰ ਉਤਪਤੀ ਸੈੱਲ ਦੀ ਕੋਆਰਡੀਨੇਟਰ ਡਾ. ਨਤਾਸ਼ਾ ਬਜਾਜ ਦੀ ਅਗਵਾਈ ਹੇਠ ਕਰਵਾਈ ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਵਰਕਸ਼ਾਪ ਨੇ ਨਾ ਸਿਰਫ਼ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ ਨੂੰ ਪ੍ਰਜਵਲਿਤ ਕੀਤਾ ਸਗੋਂ ਉਨ੍ਹਾਂ ਦੇ ਵਿਵਹਾਰਕ ਹੁਨਰਾਂ ਨੂੰ ਵੀ ਨਿਖਾਰਿਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਹੱਥ ਨਾਲ ਬਣੀ ਕਲਾ ਦੀ ਵਰਤੋਂ ਕਰਕੇ ਆਕਰਸ਼ਕ ਸਜਾਵਟੀ ਵਸਤੂਆਂ ਤਿਆਰ ਕੀਤੀਆਂ। ਉਨ੍ਹਾਂ ਨੇ ਮਿੱਟੀ ਤੋਂ ਗਹਿਣੇ ਤੇ ਰਹਿੰਦ-ਖੂੰਹਦ ਤੋਂ ਉਪਯੋਗੀ ਤੇ ਸੁੰਦਰ ਕਲਾਕ੍ਰਿਤੀਆਂ ਬਣਾਉਣੀਆਂ ਵੀ ਸਿੱਖੀਆਂ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਮੀਨਲ, ਮਾਨਸੀ ਤੇ ਰੁਪਾਲ ਨੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਾਰਤ ਨੂੰ ਕੀਤਾ ਗਿਆ ਸੀਲ ਅਗਲੀ ਖ਼ਬਰ ਟਰੈਕਟਰ-ਟਰਾਲੀ ਅਤੇ ਟਰੱਕ ਦੀ ਟੱਕਰ ’ਚ ਤਿੰਨ ਦੀ ਮੌਤ, ਇੱਕ ਦਰਜਨ ਤੋਂ ਵੱਧ ਜ਼ਖਮੀ
Ad Position 24