24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਟਰੈਕਟਰ-ਟਰਾਲੀ ਅਤੇ ਟਰੱਕ ਦੀ ਟੱਕਰ ’ਚ ਤਿੰਨ ਦੀ ਮੌਤ, ਇੱਕ ਦਰਜਨ ਤੋਂ ਵੱਧ ਜ਼ਖਮੀ

ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮੱਲੇਕਾਂ ਨੇੜੇ ਅੱਜ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਟਰੱਕ ਨੇ ਮਜ਼ਦੂਰਾਂ ਨਾਲ ਭਰੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

Ad Position 21
No active advertisement
ਪਿੰਡ ਮੱਲੇਕਾਂ ਨੇੜੇ ਪਲਟਿਆ ਟਰੱਕ ਤੇ ਜ਼ਖਮੀਆਂ ਦੀ ਸੰਭਾਲ ਕਰਦੇ ਪਿੰਡ ਮੱਲੇਕਾਂ ਦੇ ਵਾਸੀ। ਤਸਵੀਰਾਂ : ਪੰਨੀਵਾਲੀਆ 25-09-2026
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮੱਲੇਕਾਂ ਨੇੜੇ ਅੱਜ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਟਰੱਕ ਨੇ ਮਜ਼ਦੂਰਾਂ ਨਾਲ ਭਰੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਪੰਦਰਾਂ ਮਜ਼ਦੂਰ ਜ਼ਖਮੀ ਹੋ ਗਏ, ਜਦੋਂ ਕਿ ਪੰਜ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਕੁਰਲਾਹਟ ਮੱਚ ਗਈ। ਨੇੜਲੇ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਇਲਾਜ ਲਈ ਸਿਰਸਾ ਸਿਵਲ ਹਸਪਤਾਲ ਲਿਜਾਇਆ ਗਿਆ। ਗੰਭੀਰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਓਟੂ ਤੋਂ ਟਰੈਕਟਰ ਟਰਾਲੀ ’ਚ ਸਵਾਰ ਮਜ਼ਦੂਰ ਨਰਮਾ ਚੁਗਣ ਲਈ ਪਿੰਡ ਮਾਧੋਪੁਰ ਸਿੰਘਾਣਾ ਜਾ ਰਹੇ ਸਨ। ਸਾਰੇ ਮਜ਼ਦੂਰ ਨਰਮਾ ਚੁਗਾਈ ਦਾ ਕੰਮ ਕਰਦੇ ਹਨ। ਟਰਾਲੀ ਵਿੱਚ ਔਰਤਾਂ ਵੀ ਸਵਾਰ ਸਨ। ਪਿੰਡ ਮੱਲੇਕਾਂ ਨੇੜੇ ਇੱਕ ਟਰੈਕਟਰ-ਟਰਾਲੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ। ਹਾਦਸੇ ’ਚ ਟਰਾਲੀ ’ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 15 ਜ਼ਖਮੀ ਹੋ ਗਏ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਵੀ ਟਰੱਕ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਕਾਕਾ ਕੌਰ (22) ਪਤਨੀ ਬਿੱਟੂ ਵਾਸੀ ਓਟੂ, ਬਲਬੀਰ ਕੌਰ (45) ਪਤਨੀ ਦਰਸ਼ਨ ਸਿੰਘ ਵਾਸੀ ਓਟੂ ਤੇ ਲਵਪ੍ਰੀਤ ਸਿੰਘ ਲਵਲੀ ਉਮਰ (35) ਪੁੱਤਰ ਰਾਜ ਸਿੰਘ ਵਾਸੀ ਮੱਲੇਕਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਲਵਪ੍ਰੀਤ ਪਿੰਡ ਮੱਲੇਕਾਂ ਵਿੱਚ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਸੀ ਅਤੇ ਉਹ ਸਿਰਸਾ ਦੁਕਾਨ ਦਾ ਸਾਮਾਨ ਲੈਣ ਜਾ ਰਿਹਾ ਕਿ ਪਰ ਟਰੱਕ ਪਲਟਣ ਕਰਕੇ ਉਹ ਟਰੱਕ ਹੇਠ ਦਬ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜ਼ਖਮੀਆਂ ਵਿੱਚ ਕਾਂਤਾ, ਪਰਮਜੀਤ ਕੌਰ, ਸ਼ੀਲਾ ਦੇਵੀ, ਸੰਦੀਪ ਕੌਰ, ਰਜਨੀ, ਕੈਲਾਸ਼, ਮਨਪ੍ਰੀਤ ਕੌਰ, ਬੀਰੋ ਬਾਈ, ਸੁਮਨ, ਕੁਲਵੰਤ ਸਿੰਘ, ਛਿੰਦਰ ਸਿੰਘ ਸ਼ਾਮਿਲ ਹਨ। ਇਸ ਹਾਦਸੇ ਵਿੱਚ ਟਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਮੱਲੇਕਾਂ ਰੋਡ ’ਤੇ ਜਾਮ ਲੱਗ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਰੈਫਿਕ ਨੂੰ ਕੰਟਰੋਲ ਕੀਤਾ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਤਿੰਨ ਰੋਜ਼ਾ ਆਰਟ ਇਨ ਐਕਸ਼ਨ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਨਿਯਮਾਂ ਅਨੁਸਾਰ ਪਾਵਰ ਗਰਿੱਡ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਨਿਰਦੇਸ਼
Ad Position 24