ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਪਿਛਲੇ ਲੰਬੇ ਅਰਸੇ ਤੋਂ ਮਹਿੰਗਾਈ,ਬੇਰੁਜ਼ਗਾਰੀ, ਸਕੂਲਾਂ ਦੀਆਂ ਫੀਸਾਂ, ਦਾਖ਼ਲੇ, ਸਮਾਜਿਕ ਅਨਿਆਂ, ਗਲਤ ਨੀਤੀਆਂ ਤੇ ਹੋਰ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕਰਕੇ ਸਰਕਾਰ ਤੀਕ ਅੱਪੜਦੀ ਕਰ ਰਿਹਾ ਹੈ | ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਉਪਰੋਕਤ ਸਮੱਸਿਆਵਾਂ ਪ੍ਰਤੀ ਵਿਰੋਧ ਪ੍ਰਦਰਸ਼ਨ ਲਗਾਤਾਰ ਕਰ ਰਿਹਾ ਹੈ | ਇਨ੍ਹਾਂ ਦੇ ਨਾਲ ਸਮੁੱਚੀ ਟੀਮ ਇਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ | ਇਨ੍ਹਾਂ ਦੇ ਸਮੁੱਚੇ ਕੀਤੇ ਜਾ ਰਹੇ ਕੰਮਾਂ ਨੂੰ ਵੇਖਦੇ ਹੋਏ ਇਨ੍ਹਾਂ ਦੇ ਇਸ ਸਫ਼ਰ ਬਾਰੇ ਇਕ ਗੀਤ 'ਪੰਮੇ ਬਿਨਾਂ ਧਰਨਾ ਸਫ਼ਲ ਨਹੀਂ' ਜਲਦੀ ਹੀ ਰਿਲੀਜ਼ ਹੋ ਰਿਹਾ ਹੈ | ਇਸ ਗੀਤ ਨੂੰ ਰੈਸ਼ ਕੌਰ ਨੇ ਗਾਇਆ ਅਤੇ ਲਿਖਿਆ ਬਲਵਿੰਦਰ ਸਿੰਘ ਨੇ | ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਸੁਭਾਸ਼ ਗੋਇਲ ਨੇ ਦਿੱਤਾ ਹੈ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਗੀਤ ਸ. ਪੰਮਾ ਬਾਰੇ ਗਾਏ ਜਾ ਚੁੱਕੇ ਹਨ |