‘ ਨਸ਼ਾ ਮੁਕਤ ਭਾਰਤ ’ ਮੁਹਿੰਮ ਦੀ ਟੋਹਾਣਾ ’ ਚ ਸ਼ੁਰੂਆਤ ਰਾਹੁਲ ਸਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ
ਟੋਹਾਣਾ, 6 ਅਗਸਤ (ਮਨਜੀਤ ਸਿੰਘ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਿਆ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ‘ਨਸ਼ਾ ਮੁਕਤ ਭਾਰਤ’ ਮੁਹਿੰਮ ਅਤੇ ‘ਮਿਸ਼ਨ ਸਪੰਦਨ’ ਤਹਿਤ ਵੀਰਵਾਰ ਨੂੰ ਰਾਹੁਲ ਸਰ ਅਕੈਡਮੀ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਬ੍ਰਹਮਾਕੁਮਾਰੀ ਭੈਣ ਵੰਦਨਾ, ਭੈਣ ਕੌਸ਼ਲਿਆ, ਭੈਣ ਅਮਿਤ ਅਤੇ ਹੋਰ ਭੈਣਾਂ ਨੇ ਸ਼ਿਰਕਤ ਕੀਤੀ।
ਬ
ਬ੍ਰਹਮਾਕੁਮਾਰੀ ਭੈਣ ਵੰਦਨਾ, ਅਕੈਡਮੀ ਦੇ ਡਾਇਰੈਕਟਰ ਰਾਹੁਲ ਗਰਗ ਅਤੇ ਮੀਨਾਕਸ਼ੀ ਗਰਗ, ਪੁਲਿਸ ਥਾਣਾ ਸਿਟੀ ਮੁਖੀ ਕੁਲਦੀਪ ਸਿੰਘ ਅਤੇ ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਦੀਵਾ ਜਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।
07-08-2026
ਟੋਹਾਣਾ, 6 ਅਗਸਤ (ਮਨਜੀਤ ਸਿੰਘ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਿਆ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ‘ਨਸ਼ਾ ਮੁਕਤ ਭਾਰਤ’ ਮੁਹਿੰਮ ਅਤੇ ‘ਮਿਸ਼ਨ ਸਪੰਦਨ’ ਤਹਿਤ ਵੀਰਵਾਰ ਨੂੰ ਰਾਹੁਲ ਸਰ ਅਕੈਡਮੀ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਬ੍ਰਹਮਾਕੁਮਾਰੀ ਭੈਣ ਵੰਦਨਾ, ਭੈਣ ਕੌਸ਼ਲਿਆ, ਭੈਣ ਅਮਿਤ ਅਤੇ ਹੋਰ ਭੈਣਾਂ ਨੇ ਸ਼ਿਰਕਤ ਕੀਤੀ। ਅਕੈਡਮੀ ਦੇ ਡਾਇਰੈਕਟਰ ਰਾਹੁਲ ਗਰਗ ਅਤੇ ਮੀਨਾਕਸ਼ੀ ਗਰਗ ਨੇ ਸਭ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੇਵਾ ਕੇਂਦਰ ਨਮਿੱਤ ਭੈਣ ਵੰਦਨਾ ਨੇ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਦੀ ਯਾਦ ਵਿੱਚ ਦੇਸ਼ ਭਰ ਵਿੱਚ 10 ਕਰੋੜ ਲੋਕਾਂ ਨੂੰ ਨਸ਼ਾ ਮੁਕਤ ਰਹਿਣ ਦੀ ਸਹੁੰ ਚੁਕਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ 6 ਅਗਸਤ ਤੋਂ 20 ਅਗ ਸਤ ਤੱਕ ਚੱਲੇਗੀ। ਇਸ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਭੈਣ ਕੌਸ਼ਲਿਆ ਨੇ ਹਾਜ਼ਰ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ 2 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ, ਜਦਕਿ ਟੋਹਾਣਾ ਵਿੱਚ ਇਸ ਦੀ ਸ਼ੁਰੂਆਤ 6 ਅਗਸਤ ਨੂੰ ਸ਼ਹਿਰ ਥਾਣਾ ਮੁਖੀ ਕੁਲਦੀਪ ਸਿੰਘ ਨੇ ਕਰਵਾਈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਖੋਖਲਾ ਕਰ ਦਿੰਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੰਦੇਸ਼ ਫੈਲਾਉਣ ਦੀ ਸਹੁੰ ਦਿਵਾਈ ਗਈ। ਬ੍ਰਹਮਾਕੁਮਾਰੀ ਭੈਣਾਂ ਨੇ ਰਾਜਯੋਗ ਧਿਆਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਕਾਰਾਤਮਕ ਸੋਚ ਰਾਹੀਂ ਤਣਾਅ ਤੋਂ ਮੁਕਤੀ ਦੇ ਉਪਾਅ ਸਾਂਝੇ ਕੀਤੇ। ਅੰਤ ਵਿੱਚ ਅਕੈਡਮੀ ਦੇ ਡਾਇਰੈਕਟਰ ਰਾਹੁਲ ਗਰਗ ਅਤੇ ਮੀਨਾਕਸ਼ੀ ਗਰਗ ਨੇ ਬ੍ਰਹਮਾਕੁਮਾਰੀ ਸੰਸਥਾ, ਪੁਲਿਸ ਥਾਣਾ ਸਿਟੀ ਮੁਖੀ ਕੁਲਦੀਪ ਸਿੰਘ ਅਤੇ ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਅਤੇ ਸਕਾਰਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਨੌਜਵਾਨ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਅਕੈਡਮੀ ਦੇ ਅਧਿਆਪਕ, ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।