03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕ੍ਰਿਸ਼ਨਾ ਸੋਸ਼ਲ ਵੈੱਲਫੇਅਰ ਟਰੱਸਟ ਵਲੋਂ ਲਗਾਇਆ ਭੰਡਾਰਾ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਸਿੱਧ ਸੰਸਥਾ ਕ੍ਰਿਸ਼ਨਾ ਸੋਸ਼ਲ ਵੈੱਲਫੇਅਰ ਟਰੱਸਟ ਦਿੱਲੀ ਵਲੋਂ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਕੀਤੀ ਜਾ ਰਹੀ ਹੈ | ਟਰੱਸਟ ਵਲੋਂ ਇਸੇ ਲੜੀ ਵਿਚ ਇਕ ਲਗਾਤਾਰ ਭੰਡਾਰਾ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿਚ ਗ਼ਰੀਬਾਂ, ਜ਼ਰੂਰਤਮੰਦਾਂ ਤੇ ਬੇਸਹਾਰੇ ਲੋਕਾਂ ਨੂੰ ਭੋਜਨ ਮੁਫ਼ਤ ਦਿੱਤਾ ਜਾਂਦਾ ਹੈ | ਇਸ ਸੰਸਥਾ ਦੇ ਟਰੱਸਟੀ ਰਾਜੇਸ਼ ਚੌਹਾਨ ਦਾ ਕਹਿਣਾ ਹੈ, ਭੰਡਾਰੇ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ, ਧਾਰਮਿਕ ਪ੍ਰੰਪਰਾਵਾਂ, ਸੰਸਕਾਰਾਂ ਅਤੇ ਵੈਦਿਕ ਗਿਆਨ ਦੇ ਨਾਲ ਜੋੜਨ ਲਈ ਟਰੱਸਟ ਵਲੋਂ ਇਕ ਮੁਹਿੰਮ ਵੀ ਚਲਾਈ ਗਈ ਹੈ ਤਾਂ ਕਿ ਸਾਡੇ ਦੇਸ਼ ਦੇ ਬੱਚੇ ਅਤੇ ਨੌਜਵਾਨ ਚੰਗੇ ਨਾਗਰਿਕ ਬਣ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਣ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹੀ ਕਦਰਾਂ ਕੀਮਤਾਂ ਜੀਵਨ ਸ਼ੈਲੀ ਦੀ ਚੰਗੀ ਦਿਸ਼ਾ ਦਿੰਦੀਆਂ ਹਨ | ਇਸ ਮੌਕੇ ਟਰੱਸਟੀ ਨੀਲਮ ਠਾਕੁਰ ਨੇ ਕਿਹਾ ਕਿ ਸਿੱਖਿਆ ਸਭ ਤੋਂ ਜ਼ਰੂਰੀ ਹੈ, ਜਿਸ ਦੇ ਵੱਲ ਵਿਸ਼ੇਸ਼ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਦਾ ਉਦੇਸ਼ ਹੈ ਕਿ ਕੋਈ ਵੀ ਵਿਅਕਤੀ ਕਦੇ ਭੁੱਖਾ ਨਾ ਰਹੇ ਅਤੇ ਭੋਜਨ ਸਭ ਨੂੰ ਮਿਲਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਹਿਰੂ ਕਾਲੋਨੀ ਵਿਚ ਨਾਜਾਇਜ਼ ਨਿਰਮਾਣ ਤੋੜਨ ਸੰਬੰਧੀ ਨਿਗਮ ਨੇ ਲੋਕਾਂ ਨੂੰ ਹੋਰ ਸਮਾਂ ਦਿੱਤਾ ਅਗਲੀ ਖ਼ਬਰ 11.15 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24