03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਹਿਰੂ ਕਾਲੋਨੀ ਵਿਚ ਨਾਜਾਇਜ਼ ਨਿਰਮਾਣ ਤੋੜਨ ਸੰਬੰਧੀ ਨਿਗਮ ਨੇ ਲੋਕਾਂ ਨੂੰ ਹੋਰ ਸਮਾਂ ਦਿੱਤਾ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਹਿਰੂ ਕਾਲੋਨੀ ਵਿਚ ਨਗਰ ਨਿਗਮ ਦਾ ਤੋੜਫੋੜ ਦਸਤਾ ਆਪਣੀ ਕਾਰਵਾਈ ਕਰਨ ਲਈ ਜਿਵੇਂ ਹੀ ਪੱੁਜਿਆ ਤਾਂ ਉਸ ਦਾ ਇਥੋਂ ਦੇ ਲੋਕਾਂ ਨੇ ਭਾਰੀ ਵਿਰੋਧ ਕੀਤਾ | ਕਿਉਂਕਿ ਇਥੇ ਲੋਕਾਂ ਨੇ ਨਾਜਾਇਜ਼ ਨਿਰਮਾਣ ਕੀਤਾ ਹੋਇਆ ਸੀ | ਹਾਲਾਂਕਿ ਇਸ ਮੌਕੇ 'ਤੇ ਪੁਲਿਸ ਬਲ ਵੀ ਮੌਜੂਦ ਸੀ | ਇਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਘਰਾਂ ਵਿਚੋਂ ਸਾਮਾਨ ਕੱਢਣ ਦਾ ਮੌਕਾ ਦਿੱਤਾ ਜਾਵੇ | ਨਗਰ ਨਿਗਮ ਪ੍ਰਸ਼ਾਸਨ ਅਤੇ ਪੁਲਿਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਪਹਿਲਾਂ ਇਸ ਮਾਮਲੇ ਪ੍ਰਤੀ ਗੱਲਬਾਤ ਕੀਤੀ ਅਤੇ ਇਥੋਂ ਦੇ ਲੋਕਾਂ ਨੂੰ ਘਰਾਂ ਵਿਚੋਂ ਸਾਮਾਨ ਕੱਢਣ ਦਾ ਹੋਰ ਸਮਾਂ ਦੇ ਦਿੱਤਾ ਅਤੇ ਨਾਲ ਹੀ ਤੋੜਫੋੜ ਦੀ ਕਾਰਵਾਈ ਨੂੰ ਰੋਕ ਦਿੱਤਾ | ਇਸ ਕਾਰਵਾਈ ਵਿਚ ਕੁਝ ਲੋਕਾਂ ਦੇ ਘਰ ਤੋੜੇ ਵੀ ਗਏ | ਉਨ੍ਹਾਂ ਨੇ ਕਾਰਵਾਈ ਦੇ ਰੁੱਕ ਜਾਣ 'ਤੇ ਟੁੱਟੇ ਘਰਾਂ 'ਚੋਂ ਲੋਹੇ ਦਾ ਸਾਮਾਨ ਕੱਢ ਕੇ ਵੇਚਣ ਲਈ ਵੱਖਰਾ ਰੱਖ ਲਿਆ | ਇਨ੍ਹਾਂ ਲੋਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਕੋਲੋਂ ਪੁਨਰਵਾਸ ਦੀ ਮੰਗ ਕੀਤੀ | ਪੁਲਿਸ ਨੇ ਇਸ ਕਾਰਵਾਈ ਵਿਚ ਰੁਕਾਵਟ ਪਾਉਣ ਵਾਲੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ | ਵਰਨਣਯੋਗ ਹੈ ਕਿ ਨਹਿਰੂ ਕਾਲੋਨੀ ਵਿਚ ਕਾਫ਼ੀ ਨਾਜਾਇਜ਼ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਨਾਜਾਇਜ਼ ਨਿਰਮਾਣ ਅੱਗੇ ਤੋਂ ਅੱਗੇ ਵੱਧ ਰਿਹਾ ਸੀ ਅਤੇ ਇਥੋਂ ਦੇ ਲੋਕਾਂ ਨੇ ਕੁਝ ਕਮਰੇ ਕਿਰਾਏ 'ਤੇ ਵੀ ਦਿੱਤੇ ਹੋਏ ਸਨ | ਲੋਕ ਆਪਣੇ ਘਰਾਂ ਵਿਚੋਂ ਸਾਮਾਨ ਕੱਢ ਕੇ ਹੋਰਨਾਂ ਥਾਵਾਂ 'ਤੇ ਰੱਖ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅਜੇ ਵੀ ਨਾਲਿਆਂ ਦੀ ਸਫ਼ਾਈ ਦਾ ਕੰਮ ਅਧੂਰਾ ਅਗਲੀ ਖ਼ਬਰ ਕ੍ਰਿਸ਼ਨਾ ਸੋਸ਼ਲ ਵੈੱਲਫੇਅਰ ਟਰੱਸਟ ਵਲੋਂ ਲਗਾਇਆ ਭੰਡਾਰਾ
Ad Position 24