03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅਜੇ ਵੀ ਨਾਲਿਆਂ ਦੀ ਸਫ਼ਾਈ ਦਾ ਕੰਮ ਅਧੂਰਾ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਬਾਰਿਸ਼ਾਂ ਤੋਂ ਪਹਿਲਾਂ ਦਿੱਲੀ ਵਿਚ ਪਾਣੀ ਭਰ ਜਾਣ ਤੋਂ ਬਚਾਉਣ ਲਈ ਨਗਰ ਨਿਗਮ ਨੇ ਕਾਫ਼ੀ ਦਾਅਵੇ ਕੀਤੇ ਸਨ, ਪ੍ਰੰਤੂ ਅਜੇ ਤੱਕ ਕੇਵਲ 80 ਫ਼ੀਸਦੀ ਨਾਲਿਆਂ ਦੀ ਹੀ ਸਫ਼ਾਈ ਹੋਈ ਹੈ | ਜ਼ਿਆਦਾ ਕਰ ਕੇ ਨਾਲਿਆਂ ਵਿਚ ਕਾਫ਼ੀ ਗਾਦ ਭਰੀ ਹੋਈ ਹੈ, ਜਿਸ ਨੂੰ ਕਿ ਬਾਹਰ ਕੱਢ ਕੇ ਸਫ਼ਾਈ ਕੀਤੀ ਜਾਣੀ ਹੈ | ਇਹ ਦੱਖਣੀ ਜ਼ੋਨ, ਮੱਧ ਜ਼ੋਨ, ਨੱਜਫ਼ਗੜ੍ਹ ਜ਼ੋਨ, ਸ਼ਾਹਦਰਾ ਨਾਰਥ ਜ਼ੋਨ ਆਦਿ ਦੇ ਨਾਲਿਆਂ ਵਿਚ ਸਫ਼ਾਈ ਦਾ ਕੰਮ ਹੋਇਆ ਤਾਂ ਹੈ ਪ੍ਰੰਤੂ ਅਜੇ ਵੀ ਕੁਝ ਅਜਿਹੇ ਨਾਲੇ ਹਨ, ਜਿਨ੍ਹਾਂ ਦੀ ਸਫ਼ਾਈ ਅਜੇ ਅਧੂਰੀ ਪਈ ਹੈ | ਕੁਝ ਛੋਟੇ ਜ਼ੋਨਾਂ ਵਿਚ ਤਕਰੀਬਨ ਸਾਰੇ ਨਾਲਿਆਂ ਦੀ ਸਫ਼ਾਂਈ ਹੋ ਚੁੱਕੀ ਹੈ | ਹੁਣ ਇਹ ਪ੍ਰਸ਼ਨ ਉਠਦਾ ਹੈ ਕਿ ਜਦੋਂ ਇਨ੍ਹਾਂ ਨਾਲਿਆਂ ਦੀ ਸਫ਼ਾਈ ਪ੍ਰਤੀ ਕਾਫ਼ੀ ਸਮਾਂ ਵੀ ਸੀ ਅਤੇ ਇਨ੍ਹਾਂ ਦੀ ਸਫ਼ਾਈ ਲਈ ਸੀਮਾ ਵੀ ਤੈਅ ਕੀਤੀ ਗਈ ਸੀ ਪ੍ਰੰਤੂ ਫਿਰ ਵੀ ਪੂਰੇ ਨਾਲਿਆਂ ਦੀ ਸਫ਼ਾਈ ਨਹੀਂ ਹੋਈ | ਵਰਨਣਯੋਗ ਹੈ ਕਿ ਦਿੱਲੀ ਵਿਚ ਹਰ ਸਾਲ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ 'ਤੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਟਰੈਫਿਕ ਜਾਮ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਏ. ਰਿਹਾਇਸ਼ੀ ਯੋਜਨਾ ਪ੍ਰਤੀ ਅਪਲਾਈ ਕਰਨ ਦੀ ਮਿਤੀ ਹੁਣ 30 ਜੂਨ ਕੀਤੀ ਅਗਲੀ ਖ਼ਬਰ ਨਹਿਰੂ ਕਾਲੋਨੀ ਵਿਚ ਨਾਜਾਇਜ਼ ਨਿਰਮਾਣ ਤੋੜਨ ਸੰਬੰਧੀ ਨਿਗਮ ਨੇ ਲੋਕਾਂ ਨੂੰ ਹੋਰ ਸਮਾਂ ਦਿੱਤਾ
Ad Position 24