28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤੰਗ ਰਸਤੇ ਅੱਗ ਬੁਝਾਊ ਵਿਭਾਗ ਲਈ ਬਣੇ ਸਿਰਦਰਦੀ

Ad Position 21
No active advertisement
ਅਜੀਤ ਡੈਸਕ 10-06-2026
• ਗੱਡੀਆਂ ਨੂੰ ਪੁੱਜਣ ਵਿਚ ਹੋ ਰਹੀ ਹੈ ਪ੍ਰੇਸ਼ਾਨੀ
• ਉਪਕਰਨ ਲੈ ਕੇ ਪੈਦਲ ਪੁੱਜਦੇ ਨੇ ਕਰਮਚਾਰੀ
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਜ਼ਿਆਦਾ ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਪੁਰਾਣੇ ਬਾਜ਼ਾਰਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਅੱਗ ਬੁਝਾਊ ਵਿਭਾਗ ਲਈ ਸਿਰਦਰਦੀ ਬਣ ਗਈਆਂ ਹਨ | ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੂੰ ਤੰਗ ਗਲੀਆਂ, ਗਲੀ-ਮੁਹੱਲਿਆਂ ਤੇ ਬਾਜ਼ਾਰਾਂ ਵਿਚ ਕੀਤੇ ਨਾਜਾਇਜ਼ ਕਬਜ਼ਿਆਂ, ਬਿਜਲੀਆਂ ਦੀਆਂ ਲਮਕ ਰਹੀਆਂ ਤਾਰਾਂ ਹੋਣ 'ਤੇ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਕਿਉਂਕਿ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਲਈ ਘਟਨਾਵਾਂ ਵਾਲੀ ਥਾਂ 'ਤੇ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਹੈ | ਅਜਿਹੇ
ਹਾਲਾਤਾਂ ਵਿਚ ਵਿਭਾਗ ਦੀਆਂ ਗੱਡੀਆਂ ਨਹੀਂ ਪੁੱਜਦੀਆਂ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੂੰ ਮਜਬੂਰ ਹੁੰਦਿਆਂ ਆਪਣੇ ਉਪਕਰਨ ਲੈ ਕੇ ਪੈਦਲ ਚੱਲਣਾ ਪੈਂਦਾ ਹੈ | ਇਸ ਕਰਕੇ ਰਾਹਤ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਨਾਲ ਹੀ ਨੁਕਸਾਨ ਵੀ ਜ਼ਿਆਦਾ ਹੁੰਦਾ ਹੈ | ਇਹ ਸਮੱਸਿਆ ਅੱਗ ਬੁਝਾਊ ਵਿਭਾਗ ਲਈ ਇਕ ਚੁਣੌਤੀ ਬਣੀ ਹੋਈ ਹੈ | ਦਿੱਲੀ ਦਾ ਸਦਰ ਬਾਜ਼ਾਰ, ਚਾਂਦਨੀ ਚੌਕ, ਦਰਿਆਗੰਜ, ਭਗੀਰਥ ਪੈਲੇਸ, ਚਾਵੜੀ ਬਾਜ਼ਾਰ, ਪਹਾੜਗੰਜ਼, ਨੱਬੀ ਕਰੀਮ, ਕਰੋਲ ਬਾਗ਼ ਤੋਂ ਇਲਾਵਾ ਹੋਰਨਾਂ ਅਨੇਕਾਂ ਇਲਾਕਿਆਂ ਦੀਆਂ ਗਲੀਆਂ ਇੰਨੀਆਂ ਤੰਗ ਹਨ ਕਿ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਸਕਦੀਆਂ | ਇਸ ਤੋਂ ਇਲਾਵਾ ਜਿੱਥੇ ਖੁੱਲ੍ਹਾ ਰਸਤਾ ਹੈ, ਉਥੇ ਵੀ ਅਗਨੀ ਦੀਆਂ ਘਟਨਾਵਾਂ ਹੋ ਰਹੀਆਂ ਹਨ | ਜਿਸ ਦੇ ਕਈ ਕਾਰਨ ਹਨ, ਜਿਸ ਕਰ ਕੇ ਅੱਗ ਲੱਗ ਜਾਂਦੀ ਹੈ | ਇਸ ਸਮੱਸਿਆ ਪ੍ਰਤੀ ਸਰਕਾਰ ਵਿਚਾਰ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ ਰੋਬੋਟਿਕ ਸਰਜਰੀ ਹੋਵੇਗੀ ਸ਼ੁਰੂ ਅਗਲੀ ਖ਼ਬਰ ਗਰੇਟਰ ਕੈਲਾਸ਼ ਵਿਖੇ ਚੌਥੀ ਮੰਜ਼ਿਲ 'ਤੇ ਲੱਗੀ ਅੱਗ
Ad Position 24