28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹੁਣ ਫਿਰ ਦਿੱਲੀ ਨੂੰ ਤੇਜ਼ ਧੁੱਪ ਤੇ ਸਖ਼ਤ ਗਰਮੀ ਨੇ ਲਿਆ ਆਪਣੀ ਲਪੇਟ ਵਿਚ

Ad Position 21
No active advertisement
ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਬਦਲਦੇ ਮੌਸਮ ਦੇ ਮਿਜ਼ਾਜ ਵਿਚ ਦਿੱਲੀ ਵਾਸੀਆਂ ਨੂੰ ਤੇਜ਼ ਧੁੱਪ ਤੇ ਸਖ਼ਤ ਗਰਮੀ ਨੇ ਫਿਰ ਘੇਰ ਲਿਆ ਹੈ | ਲੋਕਾਂ ਨੂੰ ਬਿਨਾਂ ਏ.ਸੀ. ਤੋਂ ਬਿਲਕੁਲ ਵੀ ਰਾਹਤ ਨਹੀਂ ਮਿਲ ਰਹੀ, ਕਿਉਂਕਿ ਕੂਲਰ ਅਤੇ ਪੱਖਿਆਂ ਦੇ ਹੱਥ ਖੜ੍ਹੇ ਹੋ ਚੁੱਕੇ ਹਨ | ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਅਜੇ 2 ਦਿਨ ਅਜਿਹੀ ਹੀ ਸਥਿਤੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ | ਪਿਛਲੇ ਦਿਨੀਂ ਹਲਕੀ ਬਾਰਿਸ਼ ਪੈਣ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਤਾਪਮਾਨ ਵਿਚ ਕਮੀ ਆਏਗੀ | ਮੌਸਮ ਵਿਗਿਆਨ ਵਿਭਾਗ ਅਨੁਸਾਰ 11 ਅਤੇ 12 ਜੂਨ ਨੂੰ ਦਿੱਲੀ ਐਨ.ਸੀ.ਆਰ. ਸਮੇਤ ਆਸਪਾਸ ਦੇ ਖੇਤਰਾਂ ਵਿਚ ਦੁਪਹਿਰ ਤੇ ਰਾਤ ਦੇ ਸਮੇਂ 50 ਤੋਂ 60 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਨਾਲ ਹੀ ਹਲਕੀ ਬਾਰਿਸ਼ ਵੀ ਹੋਵੇਗੀ | ਇਸ ਦੇ ਅਸਰ ਨਾਲ ਤਾਪਮਾਨ ਵਿਚ 3 ਤੋਂ 4 ਡਿਗਰੀ ਕਮੀ ਆਉਣ ਦੀ ਸੰਭਾਵਨਾ ਹੈ | ਇਨ੍ਹਾਂ ਦਿਨਾਂ ਵਿਚ ਰਾਤਾਂ ਵੀ ਇੰਨੀਆਂ ਗਰਮ ਹੋ ਰਹੀਆਂ ਹਨ ਕਿ ਲੋਕਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ ਅਤੇ ਪਾਰਾ 44 ਡਿਗਰੀ ਵੀ ਹੋ ਸਕਦਾ ਹੈ | ਪੈ ਰਹੀ ਗਰਮੀ ਕਾਰਨ ਦਿੱਲੀ ਵਿਚ ਅੱਗ ਲੱਗਣ ਦੀਆਂ ਲਗਾਤਾਰ ਘਟਨਾਵਾਂ ਹੋ ਰਹੀਆਂ ਹਨ ਅਤੇ ਅੱਗ ਬੁਝਾਊ ਵਿਭਾਗ ਨੂੰ ਇਨ੍ਹਾਂ ਦਿਨਾਂ ਵਿਚ ਦਿਨ ਅਤੇ ਰਾਤ ਚੈਨ ਨਹੀਂ ਹੈ | ਇਨ੍ਹਾਂ ਦਿਨਾਂ ਵਿਚ ਮੈਟਰੋ ਰੇਲ ਵਿਚ ਬਹੁਤ ਭੀੜ ਹੋ ਰਹੀ ਹੈ, ਕਿਉਂਕਿ ਗਰਮੀ ਤੋਂ ਬਚਣ ਲਈ ਲੋਕ ਇਸ ਵਿਚ ਹੀ ਸਫ਼ਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਨੇ ਲਗਾਇਆ ਬੱਚਿਆਂ ਦਾ ਕੈਂਪ ਅਗਲੀ ਖ਼ਬਰ ਲੱਖਾਂ ਦੀ ਸਾਈਬਰ ਧੋਖਾਧੜੀ ਵਿਚ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਗਿ੍ਫ਼ਤਾਰ
Ad Position 24