28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬਣੇ ਭਾਰਤੀ ਵਿੱਦਿਆ ਭਵਨ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੰਜਾਬ ਦੇ ਸਾਬਕਾ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਮੇਤ ਵੱਖ-ਵੱਖ ਸੰਵਿਧਾਨਕ ਅਹੁਦਿਆਂ 'ਤੇ ਕੰਮ ਕਰ ਚੁੱਕੇ ਬਨਵਾਰੀ ਲਾਲ ਪੁਰੋਹਿਤ ਨੂੰ ਸਰਬਸੰਮਤੀ ਨਾਲ ਭਾਰਤੀਯ ਵਿੱਦਿਆ ਭਵਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਭਾਰਤੀ ਵਿੱਦਿਆ ਭਵਨ ਦਿੱਲੀ ਅਨੁਸਾਰ ਸ੍ਰੀ ਪੁਰੋਹਿਤ ਭਾਰਤੀਯ ਵਿੱਦਿਆ ਭਵਨ ਨਾਲ ਤਕਰੀਬਨ 22 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਸੰਸਥਾ ਦੇ ਟਰੱਸਟੀ, ਕਾਰਜਕਾਰਨੀ ਮੈਂਬਰ ਅਤੇ ਉਪ ਪ੍ਰਧਾਨ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ | ਇਸ ਦੇ ਨਾਲ ਹੀ ਦੀਪਕ ਪਾਰੇਖ ਵਿੱਦਿਆ ਭਵਨ ਦੀਆਂ ਗਤੀਵਿਧੀਆਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ | ਇਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਉਪ ਪ੍ਰਧਾਨ (ਭਾਰਤੀਯ ਵਿੱਦਿਆ ਭਵਨ) ਚੁਣਿਆ ਗਿਆ ਹੈ | ਵਰਨਣਯੋਗ ਹੈ ਕਿ ਸਾਲ 1938 ਵਿਚ ਡਾ. ਕੇ.ਐਮ. ਮੁਨਸ਼ੀ ਦੁਆਰਾ ਸਥਾਪਿਤ ਭਾਰਤੀ ਵਿੱਦਿਆ ਭਵਨ ਦੇਸ਼ ਦੇ ਪ੍ਰਮੁੱਖ ਸਿੱਖਿਆ ਸੰਸਥਾਨ ਅਤੇ ਸੰਸਕ੍ਰਿਤਕ ਸੰਸਥਾਵਾਂ ਵਿਚ ਸ਼ਾਮਿਲ ਹੈ | ਨਾਲ ਹੀ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਇਨ੍ਹਾਂ ਦੇ ਸਿੱਖਿਅਕ ਅਤੇ ਸੰਸਕ੍ਰਿਤਕ ਗਤੀਵਿਧੀਆਂ ਸੰਚਾਲਿਤ ਹੁੰਦੀਆਂ ਰਹਿੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਨਕਲੀ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਵਾਲੇ ਦੋਸ਼ੀਆਂ ਨੂੰ ਹੋਵੇ 'ਉਮਰ ਕੈਦ' ਦੀ ਸਜ਼ਾ- ਮਲਸੀਆਂ ਅਗਲੀ ਖ਼ਬਰ ਦੀਪਕ ਪਾਰੇਖ ਬਣੇ ਉਪ ਪ੍ਰਧਾਨ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬਣੇ ਭਾਰਤੀ ਵਿੱਦਿਆ ਭਵਨ ਦੇ ਪ੍ਰਧਾਨ...
Ad Position 24