05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦੇ ਸਿਖਲਾਈ ਕੈਂਪ ਦਾ 9ਵਾਂ ਦਿਨ- ਵੱਖ-ਵੱਖ ਪ੍ਰੇਰਨਾਦਾਇਕ ਭਾਸ਼ਨ, ਜਾਗਰੂਕਤਾ ਪ੍ਰੋਗਰਾਮ, ਫ਼ੌਜੀ ਸਿਖਲਾਈ ਗਤੀਵਿਧੀਆਂ ਅਤੇ ਖੇਡ ਮੁਕਾਬਲੇ ਕਰਵਾਏ ਗਏ <br/>

Ad Position 21
No active advertisement
14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦੇ 10 ਦਿਨਾਂ ਸਾਲਾਨਾ ਸਿਖਲਾਈ ਕੈਂਪ ਦੇ 9ਵੇਂ ਦਿਨ ਕਰਵਾਈੱਾਂ ਗਤੀਵਿਧੀਆਂ ਦਾ ਦਿ੍ਸ਼ | ਤਸਵੀਰ : ਨਿਮਰ <br/> 11-06-2026
ਯਮੁਨਾਨਗਰ, 10 ਜੂਨ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਲੋਂ ਸਰਸਵਤੀ ਵਿਦਿਆ ਮੰਦਰ ਜਗਾਧਰੀ ਵਿਖੇ ਲਗਾਏ ਗਏ 10 ਦਿਨਾਂ ਸਾਲਾਨਾ ਸਿਖਲਾਈ ਕੈਂਪ ਦੇ ਅੱਜ 9ਵੇਂ ਦਿਨ ਵੱਖ-ਵੱਖ ਪ੍ਰੇਰਣਾਦਾਇਕ ਭਾਸ਼ਣ, ਜਾਗਰੂਕਤਾ ਪ੍ਰੋਗਰਾਮ, ਫੌਜੀ ਸਿਖਲਾਈ ਗਤੀਵਿਧੀਆਂ ਅਤੇ ਖੇਡ ਮੁਕਾਬਲੇ ਕਰਵਾਏ ਗਏ | ਇਹ ਕੈਂਪ ਕਮਾਂਡੈਂਟ ਕਰਨਲ ਪੰਕਜ ਪਾਰੀਕ ਅਤੇ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਦੀ ਅਗਵਾਈ ਅਤੇ ਕਰਨਲ ਕੁਮੁਦ ਮੈਨੀ ਦੇ ਪ੍ਰਸ਼ਾਸਕੀ ਨਿਰਦੇਸ਼ਨ ਹੇਠ ਚਲਾਇਆ ਜਾ ਰਿਹਾ ਹੈ, ਦੌਰਾਨ ਯੂਥ ਇਮਪਾਵਰਮੈਂਟ ਪ੍ਰੋਗਰਾਮ ਅਧੀਨ 'ਏਕ ਸੋਚ ਨਈ ਸੋਚ' ਸੰਗਠਨ ਦੀ ਸੰਸਥਾਪਕ ਅਤੇ ਮੁਖੀ ਸ਼ਸ਼ੀ ਗੁਪਤਾ ਨੇ ਐਨ. ਸੀ. ਸੀ. ਕੈਡਿਟਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਖੇਤਰ ਵਿਚ ਕੰਮ ਕਰਨ ਅਤੇ ਸਮਾਜ ਤੇ ਦੇਸ਼ ਦੇ ਵਿਕਾਸ ਲਈ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਨੌਜਵਾਨ ਨਗਰ ਨਿਗਮ, ਮਾਈ ਭਾਰਤ, ਰੁਜ਼ਗਾਰ ਐਕਸਚੇਂਜ, ਐਮ. ਐਸ. ਐਮ. ਈ. ਵਿਭਾਗ, ਖੇਤੀਬਾੜੀ ਵਿਭਾਗ, ਸਮਾਜ ਭਲਾਈ ਵਿਭਾਗ, ਸਿਹਤ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ | ਇਸ ਮੌਕੇ ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਕੈਂਪ ਦੌਰਾਨ ਜ਼ੋਨਲ ਭਰਤੀ ਦਫ਼ਤਰ ਅੰਬਾਲਾ ਛਾਉਣੀ ਦੇ ਪ੍ਰਤੀਨਿਧੀਆਂ ਵਲੋਂ ਭਾਰਤੀ ਹਥਿਆਰਬੰਦ ਸੈਨਾਵਾਂ 'ਚ ਸ਼ਾਮਿਲ ਹੋਣ ਸੰਬੰਧੀ ਇਕ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ | ਇਸ ਦੌਰਾਨ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ 'ਚ ਭਰਤੀ ਦੀਆਂ ਵੱਖ-ਵੱਖ ਯੋਜਨਾਵਾਂ, ਯੋਗਤਾ ਮਾਪਦੰਡ ਅਤੇ ਕਰੀਅਰ ਵਿਕਲਪਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕੈਡਿਟਾਂ ਦੀਆਂ ਵੱਖ-ਵੱਖ ਟੀਮਾਂ ਵਿਚਕਾਰ ਰੱਸਾਕਸ਼ੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ |

Ad Position 22
No active advertisement
ਪਿਛਲੀ ਖ਼ਬਰ ਗੇਟ ਬੰਦ ਕਰਨ ਦੀ ਚਿਤਾਵਨੀ ਤੋਂ ਬਾਅਦ ਜਾਗੇ ਅਧਿਕਾਰੀ, ਧਰਨੇ 'ਚ ਪੁੱਜੇ ਐਕਸੀਅਨ ਝੁਲਸਾਉਂਦੀ ਗਰਮੀ 'ਚ 50 ਤੋਂ 80 ਸਾ... ਅਗਲੀ ਖ਼ਬਰ ਨਗਰ ਕਮਿਸ਼ਨਰ ਨੇ ਸਾਈਕਲ 'ਤੇ ਦੌਰਾ ਕਰਕੇ ਸ਼ਹਿਰ ਦੀਆਂ ਸਮੱਸਿਆਵਾਂ ਵੇਖੀਆਂ <br/>
Ad Position 24