03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਮੌਸਮ ਵਿਚ ਤਬਦੀਲੀ ਆਉਣ 'ਤੇ 12 ਜੂਨ ਨੂੰ ਗਰਜ ਤੇ ਚਮਕ ਨਾਲ ਹਲਕੀ ਬਾਰਿਸ਼ ਜਾਂ ਬੂੰਦਾਂਬਾਂਦੀ ਦੀ ਸੰਭਾਵਨਾ ਹੈ | ਭਾਰਤੀਯ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ ਇਸ ਦਿਨ ਤੇਜ਼ ਹਵਾ ਵੀ ਚੱਲ ਸਕਦੀ ਹੈ, ਜਿਸ ਨਾਲ ਭੀਸ਼ਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਕਹੀ ਜਾ ਸਕਦੀ ਹੈ | ਦਿੱਲੀ ਵਿਚ 25 ਤੋਂ 30 ਜੂਨ ਵਿਚ ਮੌਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਅਨੁਸਾਰ 13 ਜੂਨ ਨੂੰ ਮੌਸਮ ਸਾਫ ਹੋ ਸਕਦਾ ਹੈ ਅਤੇ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ ਅਤੇ 15 ਤੋਂ 19 ਜੂਨ ਵਿਚ ਤਾਪਮਾਨ ਵਿਚ ਬਦਲਾਓ ਆ ਸਕਦਾ ਹੈ | ਦਿੱਲੀ ਵਿਚ ਅੱਜ (11 ਜੂਨ) ਨੂੰ ਸਵੇਰੇ ਦੇ ਸਮੇਂ ਧੁੱਪ ਤੇ ਗਰਮੀ ਨੇ ਆਪਣੇ ਜੌਹਰ ਵਿਖਾਏ ਪਰੰਤੂ ਦੁਪਹਿਰ ਤੋਂ ਬਾਅਦ ਮੌਸਮ ਬਦਲਣ 'ਤੇ ਅਸਮਾਨ ਵਿਚ ਬੱਦਲ ਛਾ ਜਾਣ 'ਤੇ ਹਵਾ ਵੀ ਚੱਲੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ |
Ad Position 22
No active advertisement
ਪਿਛਲੀ ਖ਼ਬਰ 37ਵੀਂ ਮੰਜ਼ਿਲ ਤੋਂ ਡਿੱਗ ਕੇ ਦੋ ਮਜ਼ਦੂਰਾਂ ਦੀ ਹੋਈ ਮੌਤ ਅਗਲੀ ਖ਼ਬਰ ਡੀ-ਐਡੀਕਸ਼ਨ, ਰਿਹੈਬਲੀਟੇਸ਼ਨ ਅਤੇ ਓਟ ਸੈਂਟਰਾਂ ਦੇ ਆਊਟਸੋਰਸ ਕਰਮਚਾਰੀਆਂ ਦਾ ਵਫਦ ਡਾਇਰੈਕਟਰ ਨੂੰ ਮਿਲਿਆ
Ad Position 24