06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਕੇਸ਼ ਬਿੰਦਲ ਹਰਿਆਣਾ ਵਪਾਰੀ ਭਲਾਈ ਬੋਰਡ ਦੇ ਉਪ ਚੇਅਰਮੈਨ ਬਣੇ <br/>

Ad Position 21
No active advertisement
ਅਜੀਤ ਡੈਸਕ 14-06-2026
ਨਾਰਾਇਣਗੜ੍ਹ, 13 ਜੂਨ (ਪੀ ਸਿੰਘ)-ਹਰਿਆਣਾ ਸਰਕਾਰ ਵਲੋਂ ਸੀਨੀਅਰ ਭਾਜਪਾ ਆਗੂ ਰਾਕੇਸ਼ ਬਿੰਦਲ ਨੂੰ ਹਰਿਆਣਾ ਵਪਾਰੀ ਭਲਾਈ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਨਾਰਾਇਣਗੜ੍ਹ ਖੇਤਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੀ ਨਿਯੁਕਤੀ ਨੂੰ ਭਾਜਪਾ ਦੇ ਅੰਦਰ ਉਨ੍ਹਾਂ ਦੀ ਲਗਭਗ 35 ਸਾਲਾਂ ਦੀ ਸਰਗਰਮ ਸੰਗਠਨਾਤਮਕ ਸੇਵਾ ਅਤੇ ਸਮਰਪਿਤ ਕਾਰਜ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ | ਨਿਯੁਕਤੀ ਤੋਂ ਬਾਅਦ ਰਾਕੇਸ਼ ਬਿੰਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ 'ਤੇ ਦਿਖਾਏ ਗਏ ਭਰੋਸੇ 'ਤੇ ਖਰਾ ਉਤਰਨ ਲਈ ਪੂਰੀ ਵਫ਼ਾਦਾਰੀ, ਇਮਾਨਦਾਰੀ ਅਤੇ ਸਮਰਪਣ ਨਾਲ ਸੰਗਠਨ ਦੀ ਮਜਬੂਤੀ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ | ਇਸੇ ਦੌਰਾਨ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਰਾਕੇਸ਼ ਬਿੰਦਲ ਦੀ ਨਿਯੁਕਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਇਕ ਸਮਰਪਿਤ, ਮਿਹਨਤੀ ਅਤੇ ਵਫ਼ਾਦਾਰ ਵਰਕਰ ਦੇ ਲੰਬੇ ਸੰਘਰਸ਼ ਅਤੇ ਸੇਵਾ ਦੀ ਮਾਨਤਾ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਕੇਸ਼ ਬਿੰਦਲ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣਗੇ ਅਤੇ ਵਪਾਰਕ ਭਾਈਚਾਰੇ ਅਤੇ ਸਰਕਾਰ ਵਿਚਕਾਰ ਬਿਹਤਰ ਸੰਚਾਰ ਸਥਾਪਤ ਕਰਨਗੇ | ਰਾਕੇਸ਼ ਬਿੰਦਲ ਦੀ ਨਿਯੁਕਤੀ ਤੋਂ ਬਾਅਦ ਭਾਜਪਾ ਵਰਕਰ, ਕਾਰੋਬਾਰੀ, ਸਮਾਜਿਕ ਸੰਗਠਨਾਂ ਦੇ ਨੁਮਾਇੰਦੇ, ਪਤਵੰਤੇ ਅਤੇ ਸਥਾਨਕ ਨਿਵਾਸੀ ਲਗਾਤਾਰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਰਹੇ ਹਨ | ਲੋਕ ਉਨ੍ਹਾਂ ਨੂੰ ਵਧਾਈ ਦੇਣ ਲਈ ਗੁਲਦਸਤੇ ਅਤੇ ਮਠਿਆਈਆਂ ਭੇਟ ਕਰ ਰਹੇ ਹਨ | ਸਮਰਥਕਾਂ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਨਾਰਾਇਣਗੜ੍ਹ ਖੇਤਰ ਲਈ ਮਾਣ ਵਾਲੀ ਗੱਲ ਦੱਸਿਆ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦਾ ਐੱਚ. ਸੀ. ਸੀ. ਆਈ. ਦਫ਼ਤਰ ਵਿਖੇ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਡਾ. ਭੱਲਾ ਵਲੋਂ ਅੱਠਵੀਂ ਜਮਾਤ ਦੇ ਪਾਠਕ੍ਰਮ 'ਚ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਸ਼ਾਮਿਲ ਕਰਨ ਦੇ ਫ਼ੈਸਲੇ ਦਾ ਸਵ...
Ad Position 24
No active advertisement