30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅੱਖਾਂ ਦੇ ਕੈਂਪ ਦੀ ਸਮਾਪਤੀ 'ਤੇ ਵਿਧਾਇਕ ਆਦਿਤਿਆ ਦੇਵੀਲਾਲ ਨੇ ਦਿੱਤੀ 21 ਹਜ਼ਾਰ ਰੁਪਏ ਸਹਾਇਤਾ ਰਾਸ਼ੀ <br/>

Ad Position 21
No active advertisement
ਮੁਫ਼ਤ ਅੱਖਾਂ ਦੇ ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਸੰਸਥਾ ਨੂੰ ਸਹਾਇਤਾ ਰਾਸ਼ੀ ਭੇਟ ਕਰਦੇ ਵਿਧਾਇਕ ਅਦਿੱਤੀਆ ਦੇਵੀਲਾਲ | <br/> 15-06-2026
ਡੱਬਵਾਲੀ, 14 ਜੂਨ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੇ ਵਿਧਾਇਕ ਆਦਿਤਿਆ ਦੇਵੀਲਾਲ ਨੇ ਆਖਿਆ ਕਿ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਕੰਮਾਂ 'ਚ ਲੱਗੀਆਂ ਸਮਾਜਿਕ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਮਿਲਣਾ ਚਾਹੀਦਾ ਹੈ | ਉਹ ਅਖਿਲ ਭਾਰਤੀ ਸੇਵਾ ਸੰਘ, ਸ਼ਾਖਾ ਡੱਬਵਾਲੀ ਵੱਲੋਂ ਕਰਵਾਏ ਗਏ ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਕੈਂਪ ਦੌਰਾਨ 40 ਤੋਂ ਵੱਧ ਲੋੜਵੰਦ ਮਰੀਜ਼ਾਂ ਦੇ ਸਫਲ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ, ਜਦਕਿ ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ |ਚੌਟਾਲਾ ਰੋਡ ਸਥਿਤ ਇਕ ਨਿੱਜੀ ਹੋਟਲ ਵਿੱਚ ਹੋਏ ਸਮਾਗਮ ਦੌਰਾਨ ਵਿਧਾਇਕ ਨੇ ਸੰਸਥਾ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ | ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੀਆਂ ਹਨ | ਵਿਧਾਇਕ ਨੇ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਲੋਕ-ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਸਿੰਘਾਗ ਸਮੇਤ ਕਈ ਪਤਵੰਤੇ ਮੌਜੂਦ ਸਨ | ਸਮਾਗਮ ਦੌਰਾਨ ਕੈਂਪ ਨੂੰ ਸਫਲ ਬਣਾਉਣ ਵਾਲੇ ਡਾਕਟਰਾਂ, ਸਮਾਜ ਸੇਵੀਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸੰਸਥਾ ਦੇ ਅਹੁਦੇਦਾਰ ਰਾਜਿੰਦਰ ਗਰਗ, ਰਾਕੇਸ਼ ਬਾਂਸਲ ਤੇ ਹੋਰਨਾਂ ਨੇ ਵਿਧਾਇਕ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਈਨਰ ਨੰਬਰ-6 ਓਵਰਫਲੋ: ਕਿਸਾਨਾਂ ਦੀ 'ਮੁਸਤੈਦੀ' ਨਾਲ ਟਲਿਆ ਵੱਡਾ ਨੁਕਸਾਨ ਅਗਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਰੈਲੀਆਂ ਅਤੇ ਜਨਤਕ ਇਕੱਠਾਂ 'ਤੇ ਲਗਾਈ ਗਈ ਪਾਬੰਦੀ ਦੀ ਕਿਸਾਨ ਸਭਾ ਨੇ ਕੀਤੀ ਨਿੰਦਾ
Ad Position 24