29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿੱਖ ਸਮਾਜ ਦੇ ਲੋਕਾਂ ਨੇ ਦੀਪੇਂਦਰ ਹੁੱਡਾ ਦਾ ਪੁਤਲਾ ਫੂਕਿਆ ਦੀਪੇਂਦਰ ਹੁੱਡਾ ਵਲੋਂ ਸੱਜਣ ਸਿੰਘ ਨੂੰ ਆਪਣਾ ਰੋਲ ਮਾਡਲ ਦੱਸੇ ਜਾਣ ’ਤੇ ਸਿੱਖਾਂ ’ਚ ਭਾਰੀ ਰੋਹ

ਸਿਰਸਾ, 29 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿੱਖ ਸਮਾਜ ਦੇ ਲੋਕਾਂ ਨੇ 1984 ਵਿੱਚ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਦੇ ਮੁੱਖ ਦੋਸ਼ੀ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਣ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦਾ ਪੁਤਲਾ ਫੂਕਿਆ। ਸਿੱਖ ਭਾਈਚਾਰੇ ਦੇ ਕਈ ਲੋਕ ਸਥਾਨਕ ਜਨਤਾ ਭਵਨ ਵਿਖੇ ਇਕੱਠੇ ਹੋਏ ਜਿੱਥੇ ਬੁਲਾਰਿਆਂ ਨੇ 1984 ਵਿੱਚ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਦੀ ਸਖ਼ਤ ਆਲੋਚਨਾ ਕੀਤੀ।

Ad Position 21
No active advertisement
ਅਜੀਤ ਡੈਸਕ 30-08-2026
ਸਿਰਸਾ, 29 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿੱਖ ਸਮਾਜ ਦੇ ਲੋਕਾਂ ਨੇ 1984 ਵਿੱਚ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਦੇ ਮੁੱਖ ਦੋਸ਼ੀ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਣ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦਾ ਪੁਤਲਾ ਫੂਕਿਆ। ਸਿੱਖ ਭਾਈਚਾਰੇ ਦੇ ਕਈ ਲੋਕ ਸਥਾਨਕ ਜਨਤਾ ਭਵਨ ਵਿਖੇ ਇਕੱਠੇ ਹੋਏ ਜਿੱਥੇ ਬੁਲਾਰਿਆਂ ਨੇ 1984 ਵਿੱਚ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਦੀ ਸਖ਼ਤ ਆਲੋਚਨਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੰਸਦ ਮੈਂਬਰ ਦੀਪੇਂਦਰ ਹੁੱਡਾ ਉਸ ਵਿਅਕਤੀ ਨੂੰ ਆਪਣੇ ਰੋਲ ਮਾਡਲ ਵਜੋਂ ਪੇਸ਼ ਕਰ ਰਹੇ ਸਨ ਜਿਸਨੇ ਸਿੱਖਾਂ ਦੇ ਗਲੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਮਾਰਨ ਦੀ ਬੇਰਹਿਮ ਸਾਜ਼ਿਸ਼ ਰਚੀ ਸੀ, ਜਿਸ ਲਈ ਉਸਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਉਸ ਸਮੇਂ ਦੌਰਾਨ ਸਰਕਾਰ ਤਿੰਨ ਦਿਨਾਂ ਤੱਕ ਸਿੱਖ ਭਾਈਚਾਰੇ ‘ਤੇ ਤਸ਼ੱਦਦ ਕਰਦੀ ਰਹੀ। ਔਰਤਾਂ ਨਾਲ ਬਦਸਲੂਕੀ ਕਰਦੀ ਰਹੀ। ਜਦੋਂ ਕਿ ਸਿੱਖ ਭਾਈਚਾਰੇ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਅਤੇ ਅਧਿਆਤਮਿਕਤਾ ਲਈ ਸਭ ਕੁਝ ਕੁਰਬਾਨ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਸੱਚਮੁੱਚ ਸਿੱਖਾਂ ਦੇ ਦੁਸ਼ਮਣ ਹਨ। 1984 ਵਿੱਚ ਕਾਂਗਰਸ ਨੇ ਦੇਸ਼ ਨੂੰ ਜਾਤੀ ਆਧਾਰ ‘ਤੇ ਵੰਡਣ ਦੀ ਸਾਜ਼ਿਸ਼ ਰਚੀ, ਪਰ ਦੇਸ਼ ਵਾਸੀਆਂ ਨੇ ਇਸ ਏਕਤਾ ਅਤੇ ਅਖੰਡਤਾ ਨੂੰ ਟੁਟਣ ਨਹੀਂ ਦਿੱਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਸੀ ਜੋ ਇਹ ਇੱਕ ਨਿੰਦਣਯੋਗ ਘਟਨਾ ਸੀ। ਸਿੱਖਾਂ ‘ਤੇ ਹਮਲਿਆਂ ਦੌਰਾਨ ਬਹੁਤ ਸਾਰੇ ਨਿਰਦੋਸ਼ ਲੋਕ ਮਾਰੇ ਗਏ ਸਨ। ਕਾਂਗਰਸ ਉਸ ਸਮੇਂ ਨਫ਼ਰਤ ਦੀ ਰਾਜਨੀਤੀ ਕਰਦੀ ਸੀ ਅਤੇ ਹੁਣ ਸਿੱਖ ਭਾਈਚਾਰਾ ਕਾਂਗਰਸ ਆਗੂ ਦੀ ਅਜਿਹੇ ਬਿਆਨਾਂ ਲਈ ਨਿੰਦਾ ਕਰਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸਾਹੂਵਾਲਾ, ਮਲਕੀਤ ਸਿੰਘ ਜੋਗੇਵਾਲਾ, ਸਤਬੀਰ ਸਿੰਘ ਹਸੂ, ਜਗਸੀਰ ਸਿੰਘ ਓਢਾਂ, ਮੇਜਰ ਸਿੰਘ ਸਰਾਂ, ਮਹਿਮਾ ਸਿੰਘ, ਬਲਕੌਰ ਸਿੰਘ, ਗੁਰਤੇਜ ਸਿੰਘ ਰੋੜੀ, ਲਾਭ ਸਿੰਘ ਕੇਵਲ ਅਤੇ ਲੀਲਾ ਸਿੰਘ ਰੋੜੀ ਸਮੇਤ ਕਈ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਐਸ . ਸੀ . ਮੋਰਚਾ ਨੇ ਕਾਂਗਰਸੀ ਵਿਧਾਇਕ ਇੰਦੁਰਾਜ ਨਰਵਾਲ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਸਰਕਾਰੀ ਕਾਲਜ ਫ਼ਤਿਹਾਬਾਦ ਵਿਖੇ ਰਾਸ਼ਟਰੀ ਖੇਡ ਦਿਵਸ ’ ਤੇ ਵੱਖ - ਵੱਖ ਮੁਕਾਬਲੇ ਕਰਵਾਏ
Ad Position 24