29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਕਾਲ ਅਕੈਡਮੀ ਭੁੰਸਲਾ ਦਾ ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ ’ ਚ ਸ਼ਾਨਦਾਰ ਪ੍ਰਦਰਸ਼ਨ

ਗੂਹਲਾ ਚੀਕਾ, 29 ਅਗਸਤ (ਓ. ਪੀ.

Ad Position 21
No active advertisement
ਅਜੀਤ ਡੈਸਕ 30-08-2026
ਗੂਹਲਾ ਚੀਕਾ, 29 ਅਗਸਤ (ਓ.ਪੀ. ਸੈਣੀ)-ਅਕਾਲ ਅਕੈਡਮੀ ਭੁੰਸਲਾ ਨੇ ਜ਼ਿਲ੍ਹਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਵਿਚ ਕੁੱਲ ਮਿਲਾ ਕੇ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਸਫਲਤਾ ਵਿਦਿਆਰਥੀਆਂ ਦੀ ਮਹਿਨਤ, ਅਨੁਸ਼ਾਸਨ ਅਤੇ ਉਨ੍ਹਾਂ ਦੇ ਗਤਕਾ ਕੋਚ ਸ੍ਰੀ ਸੁਖਚੈਨ ਸਿੰਘ ਜੀ ਦੀ ਰਹਿਨੁਮਾਈ ਅਤੇ ਸਕੂਲ ਦੀ ਪ੍ਰਿੰਸੀਪਲ ਗੁਰਜੀਤ ਕੌਰ ਦੇ ਸਹਿਯੋਗ ਦਾ ਨਤੀਜਾ ਹੈ। ਅੰਡਰ-14 ਲੜਕੇ ਵਰਗ ਵਿਚ, ਸਿੰਗਲ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਦੂਜਾ ਸਥਾਨ, ਅਤੇ ਫ੍ਰੀ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਰਗ ਵਿਚ, ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੰਗਲ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਪਹਿਲਾ ਸਥਾਨ, ਅਤੇ ਫ੍ਰੀ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਵਿਚ, ਫ੍ਰੀ ਸੋਟੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਰਗ ਵਿਚ, ਸਿੰਗਲ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਪਹਿਲਾ ਸਥਾਨ, ਅਤੇ ਫ੍ਰੀ ਸੋਟੀ ਇੰਡਿਵਿਜੁਅਲ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਰਗ ਵਿਚ, ਸਿੰਗਲ ਸੋਟੀ ਟੀਮ ਅਤੇ ਇੰਡਿਵਿਜੁਅਲ ਵਿਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਲਗਨ ਅਤੇ ਸਕੂਲ ਦੀ ਖੇਡਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਸਕੂਲ ਪ੍ਰਬੰਧਕਾਂ ਵਲੋਂ ਸਾਰੇ ਜੇਤੂ ਵਿਦਿਆਰਥੀਆਂ, ਕੋਚ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ ਗਈ। ਅਕਾਲ ਅਕੈਡਮੀ ਭੁੰਸਲਾ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਪ੍ਰਤੀਬੱਧ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਸਸ਼ਕਤੀਕਰਨ ਲਈ ਸੱਤ ਸੰਕਲਪਾਂ ’ ਤੇ ਮੁਹਿੰਮ ਅੱਗੇ ਵਧੇਗੀ : ਨਵੀਨ ਜਿੰਦਲ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ‘ਨਵੀ... ਅਗਲੀ ਖ਼ਬਰ ਨਗਰ ਨਿਗਮ ਅਤੇ ਫਾਇਰ ਕਰਮਚਾਰੀਆਂ ਵਲੋਂ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਹੜਤਾਲ ਲਗਾਤਾਰ 24ਵੇਂ ਦਿਨ ਵੀ ਜਾਰੀ ਰਹੀ
Ad Position 24