06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੀ.ਟੀ.ਆਈ. ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ

Ad Position 21
No active advertisement
ਅਜੀਤ ਡੈਸਕ 21-06-2026
ਨਵੀਂ ਦਿੱਲੀ,20 ਜੂਨ (ਜਗਤਾਰ ਸਿੰਘ)-ਡਿਜੀਟਲ ਯੁੱਗ ਵਿਚ ਕਾਰੋਬਾਰ ਲਈ ਇੱਕ ਨਵਾਂ ਮਾਧਿਅਮ ਬਣ ਚੁੱਕੀ ‘ਟੈਲੀਗ੍ਰਾਮ ਐਪ’ ’ਤੇ ਵਾਰ-ਵਾਰ ਪਾਬੰਦੀ ਨੇ ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ਦੇ ਵਪਾਰੀਆਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਕਰ ਦਿੱਤਾ ਹੈ। ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਦਾਅਵਾ ਕੀਤਾ ਹੈ ਕਿ ਟੈਲੀਗ੍ਰਾਮ ਪਾਬੰਦੀ ਕਾਰਨ ਸਿਰਫ਼ ਇੱਕ ਹਫ਼ਤੇ ਵਿਚ ਲਗਭਗ 3,000 ਕਰੋੜ ਰੁਪਏ ਦਾ ਕਾਰੋਬਾਰੀ ਨੁਕਸਾਨ ਹੋਇਆ ਹੈ । ਇਸ ਸਬੰਧੀ ਸੀਟੀਆਈ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ । ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਮੌਜੂਦਾ ਸਮੇਂ ਲੱਖਾਂ ਦੁਕਾਨਦਾਰ ਅਤੇ ਐਮਐਸਐਮਈ ਵਪਾਰੀ ਟੈਲੀਗ੍ਰਾਮ ਨੂੰ ਨਾ ਸਿਰਫ਼ ਇੱਕ ਮੈਸੇਜਿੰਗ ਐਪ ਵਜੋਂ ਵਰਤਦੇ ਹਨ, ਸਗੋਂ ਆਪਣੇ ਸੀਆਰਐਮ, ਕੈਟਾਲਾਗਿੰਗ, ਭੁਗਤਾਨ ਅਤੇ ਸਪਲਾਈ ਚੇਨ ਨੈੱਟਵਰਕ ਵਜੋਂ ਵੀ ਵਰਤ ਰਹੇ ਹਨ । ਉਨ੍ਹਾਂ ਕਿਹਾ ਕਿ ਇੱਕ ਫੀਸਦੀ ਗਲਤ ਗਤੀਵਿਧੀਆਂ ਲਈ ਪੂਰੇ ਪਲੇਟਫਾਰਮ ‘ਤੇ ਪਾਬੰਦੀ ਲਗਾਉਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ । ਉਨ੍ਹਾਂ ਕਿਹਾ ਕਿ ਪੂਰੀ ਐਪ ‘ਤੇ ਪਾਬੰਦੀ ਲਾਉਣ ਦੀ ਬਜਾਏ ਸ਼ੱਕੀ ਚੈਨਲਾਂ ਅਤੇ ਖਾਤਿਆਂ ‘ਤੇ ਰੋਕ ਲਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਮਸ਼ੀਨਰੀ ਸਬਸਿਡੀ ‘ਤੇ ਦੇਣ ਲਈ ਸੀ.ਆਰ.ਐਮ., ਸਮੈਮ ਅਤੇ ਸੀ.ਡੀ.ਪੀ. ਸਕੀਮਾਂ ਦਾ ਕੱਢਿਆ ਡਰਾਅ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨਾਲ ਪੁਲਿਸ ਦੇ ਮਾੜੇ ਸਲੂਕ ’ਤੇ ਜਤਾਈ ਚਿੰਤਾ
Ad Position 24
No active advertisement