ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕਾਕਰੋਚ ਜਨਤਾ ਪਾਰਟੀ ਦਾ ਤੀਸਰੇ ਦਿਨ ਵੀ ਪ੍ਰਦਰਸ਼ਨ ਜਾਰੀ

Ad Position 21
No active advertisement
ਅਜੀਤ ਡੈਸਕ 23-06-2026
ਨਵੀਂ ਦਿੱਲੀ, 22 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਕਾਕਰੋਚ ਜਨਤਾ ਪਾਰਟੀ ਦਾ ਜੰਤਰ-ਮੰਤਰ ’ਤੇ ਤੀਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਉਨ੍ਹਾਂ ਦੇ ਅਨੇਕਾਂ ਸਮਰਥਕ ਜੰਤਰ-ਮੰਤਰ ’ਤੇ ਪੂਰੇ ਹੌਸਲੇ ਨਾਲ ਡਟੇ ਹੋਏ ਹਨ। ਸਿੱਖਿਆ ਮੰਤਰੀ ਧਰਮੇੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਪ੍ਰਤੀ ਇਹ ਅੰਦੋਲਨ ਜਾਰੀ ਕੀਤਾ ਹੈ। ਨੀਟ ਯੂ.ਜੀ. 2026 ਪੇਪਰ ਲੀਕ ਪ੍ਰਤੀ ਪਾਰਟੀ ਦੇ ਸਮਰਥਕਾਂ ਵਿਚ ਬਹੁਤ ਗੁੱਸਾ ਹੈ। ਅਭਿਜੀਤ ਦੀਪਕੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਧਰਮੇਂਦਰ ਪ੍ਰਧਾਨ ਅਸਤੀਫ਼ਾ ਨਹੀਂ ਦਿੰਦੇ, ਉਨੀ ਦੇਰ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਪ੍ਰਦਰਸ਼ਨ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਨੋਕ-ਝੋਕ ਚੱਲ ਰਹੀ ਹੈ ਕਿਉਂਕਿ ਪ੍ਰਦਰਸ਼ਨ ਕਰਨ ਦੀ ਆਗਿਆ 20 ਜੂਨ ਨੂੰ ਹੀ ਸਮਾਪਤ ਹੋ ਗਈ ਸੀ। ਪੁਲਿਸ ਨੇ ਪ੍ਰਦਰਸ਼ਨ ਕਰਨ ਲਈ ਆਗਿਆ ਵਿਚ ਵਾਧਾ ਨਹੀਂ ਕੀਤਾ ਅਤੇ ਇਹ ਥਾਂ ਖਾਲੀ ਕਰਨ ਲਈ ਪੁਲਿਸ ਵਾਰ-ਵਾਰ ਅਨਾਊਂਸਮੈਂਟ ਕਰ ਰਹੀ ਹੈ। ਬਿਜਲੀ, ਪਾਣੀ ਅਤੇ ਆਉਣ-ਜਾਣ ਪ੍ਰਤੀ ਪਾਰਟੀ ਦੇ ਵਰਕਰਾਂ ਦੀ ਬਾਰਿਸ਼ ਵੀ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਬੈਨਰ ਤੇ ਥਾਲੀ ਚਮਚ ਫੜੇ ਹੋਏ ਹਨ। ਹਾਲਾਂਕਿ ਦੋ ਰਾਤਾਂ ਬੀਤ ਗਈਆਂ ਹਨ ਪਰ ਪ੍ਰਦਰਸ਼ਨਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ। ਪ੍ਰਦਰਸ਼ਨ ਵਾਲੀ ਥਾਂ ਲੰਗਰ ਵੀ ਚੱਲ ਰਿਹਾ ਹੈ ਅਤੇ ਜ਼ੋਰਦਾਰ ਨਾਅਰੇ ਵੀ ਲਗਾਏ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਦਰਾ ਫਲਾਈਓਵਰ ’ਤੇ ਬਾਈਕ ਟੈਕਸੀ ਡਿੱਗ ਜਾਣ ਨਾਲ ਔਰਤ ਦੀ ਮੌਤ ਅਗਲੀ ਖ਼ਬਰ ਬਾਬਾ ਹਰਬੰਸ ਸਿੰਘ ਵਲੋਂ ਆਰੰਭੀ ‘ਕਾਰ ਸੇਵਾ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24
No active advertisement